Mohali: Emaar ਦੇ ਦਿ ਵਿਊਜ਼ ਦੇ ਲੋਕਾਂ ਲਈ ਮਾਨਸੂਨ ਬਣਿਆ ਆਫਤ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਨੇ ਦਿੱਤਾ ਇਹ ਭਰੋਸਾ
Mohali: ਮੁਹਾਲੀ ਦੇ ਸੈਕਟਰ 105 ਵਿਖੇ ਐਮਆਰ ਹਿਲਸ ਸੁਸਾਇਟੀ ’ਚ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਸੁਸਾਇਟੀ ’ਚ ਰਹਿੰਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵੀ ਸੁਣੀਆਂ। ਜਿਸ ਦਾ ਉਨ੍ਹਾਂ ਨੇ ਜਲਦ ਹੱਲ ਕਰਵਨ ਦਾ ਭਰੋਸਾ ਦਿੱਤਾ।
_f9aeed74dd871c1f1bd6228ca6f99e0c_1280X720.webp)
ਦੱਸ ਦਈਏ ਕਿ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਦਾ ਇਹ ਦੌਰਾ ਵਿਊਜ਼ ਓਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਬੇਨਤੀ ਦੇ ਮੱਦੇਨਜ਼ਰ ਕੀਤਾ ਗਿਆ ਸੀ। ਜੋ ਕਿ ਸੈਕਟਰ-105 ਸੁਸਾਇਟੀ, ਮੁਹਾਲੀ ਹਿਲਸ ਵਿੱਚ 696 ਹਾਊਸਿੰਗ ਯੂਨਿਟਾਂ ਦੀ ਨੁਮਾਇੰਦਗੀ ਕਰਦੇ ਹਨ।
_6e79dda978a4e62880fc9e7b390a58b3_1280X720.webp)
ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਵਿਊਜ਼ ਓਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ। ਮੌਜੂਦਾਂ ਮੈਂਬਰਾਂ ਨੇ ਸੁਸਾਇਟੀ ’ਚ ਆਉਣ ਵਾਲੀ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
_a54a6bd5ff76d182017d3a8c0be5a9e2_1280X720.webp)
ਇਸ ਦੌਰਾਨ ਕਲੱਬ ਹਾਊਸ ਦੀ ਬੈਠਕ ’ਚ ਵਿਊਜ਼ ਓਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਵਿਕਾਸ ਪੁਰੀ ਨੇ ਪਾਣੀ ਭਰਨ ਦੀ ਸਮੱਸਿਆ, ਬੇਸਮੈਂਟ ਲੀਕ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਤੋਂ ਚੇਅਰਪਰਸਨ ਨੂੰ ਜਾਣੂ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਮਾਨਸੂਨ ਦੇ ਮੌਸਮ ‘ਚ ਇਹ ਸਮੱਸਿਆਵਾਂ ਹੋਰ ਵੀ ਜਿਆਦਾ ਵਧ ਗਈਆਂ ਹਨ। ਜਿਸ ਕਾਰਨ ਇੱਥੇ ਰਹਿੰਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਖਤਰਾ ਵੀ ਪੈਦਾ ਹੋ ਗਿਆ ਹੈ।
_262666ba569d7d513ef61db1fa9bd2dc_1280X720.webp)
ਇੱਥੇ ਦੱਸਣਯੋਗ ਹੈ ਕਿ ਪਾਣੀ ਭਰਨ ਦੀ ਸਮੱਸਿਆ ਨੇ ਖਾਸ ਤੌਰ ’ਤੇ ਸੈਕਟਰ 104-105 ਦੀ ਡਿਵਾਈਡਿੰਗ ਰੋਡ ਅਤੇ ਲਾਂਡਰਾ ਬਨੂੜ ਰੋਡ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਿਸ ਨਾਲ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਕੂਲ ਜਾਣ ਵਾਲੇ ਬੱਚਿਆਂ ਅਤੇ ਇਸ ਰਸਤੇ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਕਰਨਾ ਪੈਂਦਾ ਹੈ।
_0b544be7bfc173c7bf8387fd59357a27_1280X720.webp)
ਖੈਰ ਇਨ੍ਹਾਂ ਸ਼ਿਕਾਇਤਾਂ ਨੂੰ ਸੁਣਨ ਤੋਂ ਬਾਅਦ ਚੇਅਰਪਰਸਨ ਪ੍ਰਭਜੋਤ ਕੌਰ ਨੇ ਮੁੱਦਿਆਂ ਦੇ ਨਿਪਟਾਰੇ ਲਈ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ: Punjab Weather : ਚੰਡੀਗੜ੍ਹ ਸਮੇਤ ਪੰਜਾਬ ਦੇ 9 ਜ਼ਿਲਿਆਂ 'ਚ ਅਲਰਟ ਜਾਰੀ, ਮੌਸਮ ਵਿਭਾਗ ਵਲ੍ਹੋਂ ਮੀਂਹ ਦੀ ਚਿਤਾਵਨੀ
- PTC NEWS