ਦੋ ਸਾਲ ਦੀ ਇਸ ਬੱਚੀ ਨੇ ਇੰਝ ਬਚਾਈ ਮਾਂ ਦੀ ਜਾਨ, ਪੜ੍ਹੋ ਖ਼ਬਰ

By  Jashan A December 22nd 2018 06:07 PM

ਦੋ ਸਾਲ ਦੀ ਇਸ ਬੱਚੀ ਨੇ ਇੰਝ ਬਚਾਈ ਮਾਂ ਦੀ ਜਾਨ, ਪੜ੍ਹੋ ਖ਼ਬਰ,ਯੂ.ਕੇ. 'ਚ ਇੱਕ 2 ਸਾਲ ਦੀ ਬੱਚੀ ਨੇ ਆਪਣੀ ਮਾਂ ਦੀ ਜਾਨ ਬਚਾਈ ਹੈ। ਇਹ ਮਾਮਲਾ ਯੂ. ਕੇ. ਦੇ ਡੇਵਨ ਦਾ ਹੈ, ਜਿੱਥੇ ਜੈਸਮੀਨ ਨਾਮ ਦੀ ਔਰਤ ਆਪਣੀ 2 ਸਾਲ ਦੀ ਬੱਚੀ 'ਘਰ ਚ ਇਕੱਲੀ ਸੀ। ਜੈਸਮੀਨ ਅਚਾਨਕ ਚੱਕਰ ਖਾ ਕੇ ਜਮੀਨ 'ਤੇ ਡਿਗ ਗਈ ਤੇ ਬੇਹੋਸ਼ ਹੋ ਗਈ। ਜਦੋ 2 ਸਾਲ ਦੀ ਬੱਚੀ ਨੂੰ ਪਤਾ ਚੱਲਿਆ ਕਿ ਮਾਂ ਡਿੱਗ ਗਈ ਹੈ ਤਾਂ ਬੱਚੀ ਨੂੰ ਪਤਾ ਸੀ ਕੇ ਜੇਕਰ ਉਸ ਦੀ ਮਾਂ ਜੈਸਮੀਨ ਨਾ ਜਾਗੇ ਤਾਂ ਉਸ ਨੇ ਕੀ ਕਰਨਾ ਹੈ।

child ਦੋ ਸਾਲ ਦੀ ਇਸ ਬੱਚੀ ਨੇ ਇੰਝ ਬਚਾਈ ਮਾਂ ਦੀ ਜਾਨ, ਪੜ੍ਹੋ ਖ਼ਬਰ

ਬੱਚੀ ਨੇ ਆਪਣੀ ਮਾਂ ਦਾ ਮੋਬਾਈਲ ਚੁੱਕਿਆ ਤੇ ਮਾਂ ਦੀ ਸਹੇਲੀ ਜੈਸ ਡਿਸੈਂਟ ਨੂੰ ਵੀਡੀਓ ਕਾਲ ਕੀਤੀ। ਜੈਸਮੀਨ ਦੀ ਸਹੇਲੀ ਨੂੰ ਦੱਸਿਆ ਕਿ ਮਾਂ ਸੋ ਰਹੀ ਹੈ ਤੇ ਉਹਨਾਂ ਦੇ ਸਿਰ ਉੱਪਰ ਸੱਟ ਵੀ ਲੱਗੀ ਹੈ। ਜਦੋ ਜੈਸ ਨੂੰ ਪਤਾ ਚੱਲਿਆ ਤਾਂ ਉਸ ਨੇ ਨਾਲ ਦੀ ਨਾਲ ਡਾਕਟਰ ਨੂੰ ਕਾਲ ਕੀਤੀ ਤੇ ਡਾਕਟਰ ਮੌਕੇ ਤੇ ਪਹੁੰਚੇ ਤੇ ਜੈਸਮੀਨ ਦਾ ਇਲਾਜ ਕੀਤਾ।

ਹੋਰ ਪੜ੍ਹੋ:ਅੰਮ੍ਰਿਤਸਰ ‘ਚ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਗੁੰਮ ਹੋਈ 2 ਸਾਲਾ ਬੱਚੀ ਨੂੰ ਕੀਤਾ ਬਰਾਮਦ,ਦੋਸ਼ੀ ਔਰਤ ਗ੍ਰਿਫ਼ਤਾਰ

ਡਾਕਟਰ ਨੇ ਦੱਸਿਆ ਕਿ ਜਦ ਉਹ ਘਰ ਪਹੁੰਚੇ ਸਨ ਤਾ ਬੱਚੀ ਨੇ ਆਪਣੀ ਮਾਂ ਨੂੰ ਕੰਬਲ ਨਾਲ ਢੱਕ ਰੱਖਿਆ ਸੀ ਤਾਂ ਕਿ ਮਾਂ ਚੰਗੀ ਤਰ੍ਹਾਂ ਸੌਂ ਸਕੇ।ਤੇਬੱਚੀ ਵਾਰ ਵਾਰ ਬੋਲ ਰਹੀ ਸੀ ਕੇ ਮੇਰੀ ਮਾਂ ਨੂੰ ਜਲਦੀ ਠੀਕ ਕਰ ਦੋ ਤੇ ਉਹਨਾਂ ਨੇ ਕਿਹਾ ਕਿ ਬੱਚੀ ਬਹੁਤ ਸਮਝਦਾਰ ਸੀ। ਜਿਸ ਨੇ ਰੋਣ ਦੀ ਥਾਂ ਜੈਸ ਨੂੰ ਕਾਲ ਕੀਤੀ ਤੇ ਆਪਣੀ ਮਾਂ ਦੀ ਜਾਨ ਬਚਾਈ।

child ਦੋ ਸਾਲ ਦੀ ਇਸ ਬੱਚੀ ਨੇ ਇੰਝ ਬਚਾਈ ਮਾਂ ਦੀ ਜਾਨ, ਪੜ੍ਹੋ ਖ਼ਬਰ

ਦੱਸ ਦੇਈਏ ਕਿ ਬੱਚੀ ਦੀ ਮਾਂ ਜੈਸਮੀਨ ਨੂੰ ਕੋਡੇਨ ਦੀ ਦਵਾਈ ਤੋਂ ਐਲਰਜੀ ਸੀ ਤੇ ਜੈਸਮੀਨ ਦੇ ਕੰਨ ਵਿੱਚ ਇਨਫੈਕਸ਼ਨ ਕਾਰਨ ਦਰਦ ਰਹਿੰਦਾ ਸੀ 'ਤੇ ਦਰਦ ਨੂੰ ਘੱਟ ਕਰਨ ਲਈ ਜੈਸਮੀਨ ਕੋਡੇਨ ਦੀ ਦਵਾਈ ਲੈ ਰਹੀ ਸੀ।

-PTC News

Related Post