ਇੰਗਲੈਂਡ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨਾਲ ਕੀਤਾ ਮੁਕਾਬਲਾ, ਮਿਲਿਆ ਬਹਾਦੁਰੀ ਪੁਰਸਕਾਰ

By  Jashan A April 1st 2019 11:51 AM

ਇੰਗਲੈਂਡ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨਾਲ ਕੀਤਾ ਮੁਕਾਬਲਾ, ਮਿਲਿਆ ਬਹਾਦੁਰੀ ਪੁਰਸਕਾਰ,ਲੰਡਨ: ਇੰਗਲੈਂਡ 'ਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੱਡੇ ਪੱਧਰ 'ਤੇ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।ਪਰ ਪੰਜਾਬੀ ਨੌਜਵਾਨ ਵਲੋਂ ਅਜਿਹੇ ਲੁਟੇਰਿਆਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਕੀਤੇ ਉਦਮ ਸਦਕਾ ਬਹਾਦਰੀ ਪੁਰਸਕਾਰ ਦਿੱਤਾ ਗਿਆ।

eng ਇੰਗਲੈਂਡ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨਾਲ ਕੀਤਾ ਮੁਕਾਬਲਾ, ਮਿਲਿਆ ਬਹਾਦੁਰੀ ਪੁਰਸਕਾਰ

ਇਹ ਪੰਜਾਬੀ ਨੌਜਵਾਨ ਪੰਜਾਬ ਦੇ ਪਿੰਡ ਬੇਗੋਵਾਲ ਨਾਲ ਸਬੰਧ ਰੱਖਦਾ ਹੈ ਅਤੇ ਇੰਗਲੈਂਡ 'ਚ ਕੋਰੀਅਰ ਕੰਪਨੀ 'ਚ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ। ਇਸ ਨੌਜਵਾਨ ਦੀ ਪਹਿਚਾਣ ਹਿਤੇਸ਼ ਕੁਮਾਰ ਵਜੋਂ ਹੋਈ ਹੈ।

ਹੋਰ ਪੜ੍ਹੋ:ਦੁਨੀਆਂ ਦੇ ਸਭ ਤੋਂ ਲੰਮੇ ਇਸ ਸਿੱਖ ਨੌਜਵਾਨ ਨੇ ਅਮਰੀਕਾ ‘ਚ ਪਾਈਆਂ ਧੁੰਮਾਂ

ਹਿਤੇਸ਼ ਕੁਮਾਰ ਨੇ ਉਸ ਵੇਲੇ ਲੁਟੇਰੇ ਦਾ ਸਾਹਮਣਾ ਕੀਤਾ ਜਦੋਂ ਉਹ ਆਈ ਫੋਨ ਇਕ ਗਾਹਕ ਦੇ ਘਰ ਦੇਣ ਪਹੁੰਚਿਆ ਸੀ।

eng ਇੰਗਲੈਂਡ 'ਚ ਪੰਜਾਬੀ ਨੌਜਵਾਨ ਨੇ ਲੁਟੇਰੇ ਨਾਲ ਕੀਤਾ ਮੁਕਾਬਲਾ, ਮਿਲਿਆ ਬਹਾਦੁਰੀ ਪੁਰਸਕਾਰ

ਲੁਟੇਰੇ ਨੇ ਹਿਤੇਸ਼ ਹੱਥੋਂ ਫੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਸੀ ਜਾਣਦਾ ਕਿ ਹਿਤੇਸ਼ ਮੈਰਾਥਨ ਦੌੜਾਕ ਹੋਣ ਦੇ ਨਾਲ-ਨਾਲ ਬਹਾਦਰ ਵੀ ਹੈ।ਹਿਤੇਸ਼ ਨੇ ਕੁਝ ਗਲੀਆਂ ਭੱਜਣ ਤੋਂ ਬਾਅਦ ਲੁਟੇਰਾ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਬਹਾਦਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ।

-PTC News

Related Post