ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ

By  Shanker Badra December 15th 2020 06:32 PM

ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ:ਚੰਡੀਗੜ੍ਹ : ਕਾਲੇ ਕਾਨੂੰਨਾਂ ਦੀ ਵਾਪਸੀ ਲਈ ਟਿਕਰੀ ਬਾਰਡਰ ਦਿੱਲੀ ਅਤੇ ਪੰਜਾਬ ਵਿੱਚ 40 ਥਾਂਈਂ ਜ਼ਬਰਦਸਤ ਲਾਮਬੰਦੀਆਂ ਵਾਲੇ ਧਰਨਿਆਂ ਦੇ ਚਲਦਿਆਂ ਭਲਕੇ ਦਿੱਲੀ ਵਿਖੇ ਖੁਦਕੁਸ਼ੀ ਪੀੜਤ ਕਿਸਾਨਾਂ -ਮਜ਼ਦੂਰਾਂ ਦੇ ਪਰਿਵਾਰਾਂ ਦੇ ਦੁੱਖਾਂ ਦਰਦਾਂ ਦੀ ਦਾਸਤਾਂ ਦੁਨੀਆਂ ਸਾਂਹਵੇਂ ਪੇਸ਼ ਕਰਨ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਉਲੀਕੇ ਗਏ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਵੱਖ- ਵੱਖ ਜਿਲ੍ਹਿਆਂ ਤੋਂ ਪੀੜਤ ਔਰਤਾਂ ਦੇ ਕਾਫਲੇ ਅੱਜ ਹੀ ਦਿੱਲੀ ਲਈ ਰਵਾਨਾ ਹੋ ਗਏ ਹਨ।

Family members of farmers suicide in Punjab will participate in Kisan Morcha tomorrow ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੁਣ ਤੱਕ ਹਾਸਲ ਜਾਣਕਾਰੀ ਮੁਤਾਬਕ ਜਿਲ੍ਹਾ ਸੰਗਰੂਰ ਤੋਂ 6 ਬੱਸਾਂ, ਮਾਨਸਾ ਤੋਂ 2 ਬੱਸਾਂ , ਬਠਿੰਡਾ ਤੋਂ 3 ਬੱਸਾਂ 2 ਟਰਾਲੀਆਂ, ਬਰਨਾਲਾ ਤੋਂ 2 ਬੱਸਾਂ, ਮੋਗਾ ਅਤੇ ਪਟਿਆਲਾ ਤੋਂ 1-1 ਬੱਸ ਰਵਾਨਾ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਰਾਤੀਂ ਚਲਦੀਆਂ ਰੇਲ ਗੱਡੀਆਂ ਰਾਹੀਂ ਵੀ ਅਤੇ ਛੋਟੇ ਤੇਜ ਵਹੀਕਲਾਂ ਰਾਹੀਂ ਵੀ ਕਾਫੀ ਗਿਣਤੀ  ਜਾਵੇਗੀ।

Family members of farmers suicide in Punjab will participate in Kisan Morcha tomorrow ਪੰਜਾਬ 'ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਭਲਕੇ ਕਿਸਾਨ ਮੋਰਚੇ ਵਿੱਚ ਕਰਨਗੇ ਸ਼ਿਰਕਤ

ਕਿਸਾਨ ਆਗੂ ਅਨੁਸਾਰ ਸਾਰੇ ਪਿੰਡਾਂ ਸ਼ਹਿਰਾਂ ਤੋਂ ਕਿਸਾਨਾਂ ਮਜਦੂਰਾਂ ਤੇ ਆਮ ਲੋਕਾਂ ਅੰਦਰ ਮੋਦੀ ਭਾਜਪਾ ਸਰਕਾਰ ਦੇ ਲੋਕ- ਵਿਰੋਧੀ ਕਾਰਪੋਰੇਟ- ਪੱਖੀ ਹੰਕਾਰੀ ਵਤੀਰੇ ਵਿਰੁੱਧ ਵਿਆਪਕ ਰੋਹ ਆਏ ਦਿਨ ਹੋਰ ਪ੍ਰਚੰਡ ਹੁੰਦੇ ਜਾਣ ਦੀਆਂ ਰਿਪੋਰਟਾਂ ਧੜਾ ਧੜ ਆ ਰਹੀਆਂ ਹਨ। ਅੱਜ ਦੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਸੈਦੋਕੇ, ਹਰਦੀਪ ਸਿੰਘ ਟੱਲੇਵਾਲ, ਅਮਰੀਕ ਸਿੰਘ ਗੰਢੂਆਂ, ਇੰਦਰਜੀਤ ਸਿੰਘ ਝੱਬਰ ਆਦਿ ਸ਼ਾਮਲ ਸਨ।

-PTCNews

Related Post