ਖ਼ਤਰਨਾਕ ਹੋ ਸਕਦੇ ਹਨ ਅਗਲੇ 24 ਘੰਟੇ, ਚੱਕਰਵਤੀ ਤੂਫਾਨ 'ਫਨੀ' ਦਾ ਮੰਡਰਾਇਆ ਖਤਰਾ

By  Jashan A April 28th 2019 01:56 PM

ਖ਼ਤਰਨਾਕ ਹੋ ਸਕਦੇ ਹਨ ਅਗਲੇ 24 ਘੰਟੇ, ਚੱਕਰਵਤੀ ਤੂਫਾਨ 'ਫਨੀ' ਦਾ ਮੰਡਰਾਇਆ ਖਤਰਾ,ਚੇਨੱਈ:ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਖੇਤਰ 'ਚ ਬਣੇ ਘੱਟ ਦਬਾਅ ਕਾਰਨ ਫੇਨੀ ਨਾਂ ਦਾ ਚੱਕਰਵਾਤੀ ਤੂਫ਼ਾਨ ਸਰਗਰਮ ਰੂਪ ਲੈ ਰਿਹਾ ਹੈ।ਚੇਨੱਈ ਤੋਂ 1190 ਕਿੱਲੋਮੀਟਰ ਦੱਖਣ ਪੂਰਬ 'ਚ ਸਥਿਤ ਇਹ ਤੂਫ਼ਾਨ ਸੂਬੇ ਦੇ ਤੱਟਵਰਤੀ ਇਲਾਕਿਆਂ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ।

ਹੋਰ ਪੜ੍ਹੋ:ਪੰਜਾਬ ‘ਚ ਬਿਜਲੀ ਦੀਆਂ ਵਧੀਆਂ ਦਰਾਂ ‘ਤੇ ਫੈਸਲਾ ਅੱਜ

ਇਸ ਚੱਕਰਵਤੀ ਤੂਫਾਨ ਨੂੰ 'ਫਨੀ' ਨਾਂ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਤੀ ਤੂਫਾਨ 'ਫਨੀ' ਅੱਗੇ ਗੰਭੀਰ ਚੱਕਰਵਤੀ ਤੂਫਾਨ 'ਚ ਤਬਦੀਲ ਹੋਵੇਗਾ ਅਤੇ ਇਹ ਚੱਕਰਵਤੀ ਤੂਫਾਨ 30 ਅਪ੍ਰੈਲ ਦੀ ਸ਼ਾਮ ਉੱਤਰ ਤਾਮਿਲਨਾਡੂ ਅਤੇ ਦੱਖਣੀ ਆਧਰਾ ਪ੍ਰਦੇਸ਼ ਦੇ ਤੱਟਾਂ ਤੱਕ ਪਹੁੰਚ ਸਕਦਾ ਹੈ।

ਏਰੀਆ ਸਾਈਕਲੋਨ ਵਾਰਨਿੰਗ ਸੈਂਟਰ ਦੇ ਨਿਰਦੇਸ਼ਕ ਐੱਸ ਬਾਲਾਚੰਦਰਨ ਨੇ ਕਿਹਾ ਕਿ ਅਗਲੇ 24 ਘੰਟਿਆਂ 'ਚ ਚੱਕਰਵਾਤੀ ਤੂਫ਼ਾਨ ਫੇਨੀ ਭਿਅੰਕਰ ਰੂਪ ਧਾਰਨ ਕਰ ਲਵੇਗਾ।

ਹੋਰ ਪੜ੍ਹੋ:OnePlus ਦਾ ਇਹ ਮਾਡਲ ਖਰੀਦਣ ਨਾਲ ਰਹੋਗੇ ਫਾਇਦੇ ਹੀ ਫਾਇਦੇ ‘ਚ, ਜਾਣੋ ਕਿਵੇਂ!

ਇਸ ਦੌਰਾਨ ਮੌਸਮ ਵਿਭਾਗ ਅਨੁਸਾਰ 29 ਅਤੇ 30 ਅਪ੍ਰੈਲ ਨੂੰ ਕੇਰਲ ਦੇ ਕਈ ਸਥਾਨਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। 30 ਅਪ੍ਰੈਲ ਅਤੇ 1 ਮਈ ਨੂੰ ਉੱਤਰ ਤੱਟੀ ਤਾਮਿਲਨਾਡੂ ਅਤੇ ਦੱਖਣੀ ਤੱਟੀ ਆਧਰਾ ਪ੍ਰਦੇਸ਼ ਦੇ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਤੋਂ ਮੱਧਮ ਦਰਜੇ ਦੀ ਬਾਰਿਸ਼ ਹੋ ਸਕਦੀ ਹੈ।

-PTC News

Related Post