ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਤੇ ਬੱਦਲਵਾਈ, ਠੰਡ 'ਚ ਹੋਵੇਗਾ ਵਾਧਾ

By  Jashan A January 5th 2020 04:54 PM -- Updated: January 5th 2020 06:33 PM

ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਤੇ ਬੱਦਲਵਾਈ, ਠੰਡ 'ਚ ਹੋਵੇਗਾ ਵਾਧਾ,ਫਰੀਦਕੋਟ: ਐਕਟਿਵ ਵੈਸਟਰਨ ਡਿਸਟ੍ਰਬੈਂਸ ਦੇ ਆਗਮਨ ਨਾਲ ਸੂਬੇ 'ਚ ਬਰਸਾਤੀ ਕਾਰਵਾਈਆਂ ਦੀ ਸ਼ੁਰੂਆਤ ਹੋ ਗਈ ਹੈ। ਅੱਜ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਪੰਜਾਬ ਦੇ ਫਰੀਦਕੋਟ, ਗੁਰੂਹਰਸਹਾਏ ਸਮੇਤ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ।

Rainਉਥੇ ਹੀ ਫਿਰੋਜ਼ਪੁਰ, ਮੋਗਾ, ਮੋਹਾਲੀ 'ਚ ਦੁਪਹਿਰ ਤੋਂ ਬਾਅਦ ਹੀ ਬੱਦਲਵਾਈ ਬਣੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਇਹ ਗਤੀਵਿਧੀਆਂ 8 ਜਨਵਰੀ ਸਵੇਰ ਤੱਕ ਜਾਰੀ ਰਹਿ ਸਕਦੀਆਂ ਹਨ।

ਹੋਰ ਪੜ੍ਹੋ: ਨਸ਼ਾ ਤਸਕਰੀ 'ਚ ਪੰਜਾਬ ਪੁਲਿਸ ਦੇ ਜਵਾਨ ਵੀ ਸਰਗਰਮ, ਅਫ਼ੀਮ ਤੇ ਹੈਰੋਇਨ ਸਣੇ 5 ਗ੍ਰਿਫਤਾਰ

ਇਸ ਦੌਰਾਨ ਦਿਨ ਦੇ ਪਾਰੇ 'ਚ ਫੇਰ ਵੱਡੀ ਗਿਰਾਵਟ ਨਾਲ ਠੰਡ 'ਚ ਵਾਧਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਦੇ ਲੋਕਾਂ ਨੂੰ ਧੁੱਪ ਨਿਕਲਣ ਕਾਰਨ ਠੰਡ ਤੋਂ ਰਾਹਤ ਮਿਲੀ ਸੀ, ਪਰ ਹੁਣ ਇੱਕ ਵਾਰ ਫਿਰ ਤਾਪਮਾਨ 'ਚ ਕਮੀ ਨਜ਼ਰ ਆਵੇਗੀ।

-PTC News

Related Post