ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਦਰੱਖਤ ’ਚ ਵੱਜੀ, 8 ਗੰਭੀਰ ਲੋਕ ਜ਼ਖ਼ਮੀ

By  Shanker Badra March 2nd 2020 01:26 PM -- Updated: March 2nd 2020 01:48 PM

ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਦਰੱਖਤ ’ਚ ਵੱਜੀ , 8 ਗੰਭੀਰ ਲੋਕ ਜ਼ਖ਼ਮੀ:ਫਰੀਦਕੋਟ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਕਸਬਾ ਜੈਤੋ ਤੋਂ ਸਾਹਮਣੇ ਆਇਆ ਹੈ। ਜਿੱਥੇ ਜੈਤੋ ਦੇ ਨਾਲ ਲੱਗਦੇ ਪਿੰਡ ਗੁਰੂ ਕੀ ਢਾਬ ਵਿਖੇ ਸ਼ਰਧਾਲੂਆਂ ਨਾਲ ਭਰੀ ਇੱਕ ਮਿਨੀ ਬੱਸ ਦਰੱਖਤ ਨਾਲ ਟਕਰਾ ਗਈ ਹੈ।

Faridkot Town Jaito Pilgrims Mini Bus Clash With Tree,8 seriously injured ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਦਰੱਖਤ ’ਚ ਵੱਜੀ, 8 ਗੰਭੀਰ ਲੋਕ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰੀ ਇਹ ਬੱਸ ਜਗਰਾਓਂ ਤੋਂ ਗਿੱਦੜਬਾਹਾ ਵੱਲ ਜਾ ਰਹੀ ਸੀ। ਇਸ ਦੌਰਾਨ ਪਿੰਡ ਗੁਰੂ ਕੀ ਢਾਬ ਵਿਖੇ ਅਚਾਨਕ ਬੱਸ ਦਾ ਸਤੁੰਲਨ ਵਿਗੜ ਗਿਆ, ਜਿਸ ਕਾਰਨ ਬੱਸ ਡਰਾਈਵਰ ਸਾਈਡ ਵੱਲ ਇਕ ਦਰੱਖਤ ਨਾਲ ਜਾ ਟਕਰਾਈ ਹੈ। ਇਸ ਹਾਦਸੇ ’ਚ ਅੱਧੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜੈਤੋ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Faridkot Town Jaito Pilgrims Mini Bus Clash With Tree,8 seriously injured ਸ਼ਰਧਾਲੂਆਂ ਨਾਲ ਭਰੀ ਮਿਨੀ ਬੱਸ ਦਰੱਖਤ ’ਚ ਵੱਜੀ, 8 ਗੰਭੀਰ ਲੋਕ ਜ਼ਖ਼ਮੀ

ਇਸ ਦੌਰਾਨ ਹਸਪਤਾਲ ’ਚ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਕਈ ਜ਼ਖਮੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਇਸ ਬੱਸ ’ਚ ਗਿੱਦੜਬਾਹਾ ਦੀ ਸੰਗਤ ਸੀ ਅਤੇ ਜੈਨ ਮੰਦਰ ਜੈਤੋ ਵਿਖੇ ਵੀ ਮੱਥਾ ਟੇਕਣ ਲਈ ਆਉਣਾ ਸੀ।

-PTCNews

Related Post