ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੋਜੇਮਾਜਰਾ ਵਿਖੇ ਟੋਏ 'ਚ ਡਿੱਗ ਕੇ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

By  Shanker Badra July 22nd 2019 09:24 AM

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੋਜੇਮਾਜਰਾ ਵਿਖੇ ਟੋਏ 'ਚ ਡਿੱਗ ਕੇ ਡੁੱਬਣ ਕਾਰਨ 3 ਬੱਚਿਆਂ ਦੀ ਮੌਤ :ਫ਼ਤਿਹਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ ਵਿਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਉਪਰੰਤ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Fatehgarh Sahib village 3 children death ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੋਜੇਮਾਜਰਾ ਵਿਖੇ ਟੋਏ 'ਚ ਡਿੱਗ ਕੇ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਬੀਤੀ ਦੇਰ ਸ਼ਾਮ ਕਰੀਬ ਸਾਢੇ 7 ਵਜੇ ਵਾਪਰਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਖੇ ਜਾਇਜ਼ਾ ਲੈਣ ਆਏ ਫ਼ਤਿਹਗੜ੍ਹ ਸਾਹਿਬ ਦੇ ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਅਤੇ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਿਸ ਨੂੰ ਦੇਰ ਸ਼ਾਮ ਕਰੀਬ ਪੌਣੇ 8 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਉਪਰੰਤ ਬੱਚਿਆਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਿੰਨੋ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

Fatehgarh Sahib village 3 children death ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖੋਜੇਮਾਜਰਾ ਵਿਖੇ ਟੋਏ 'ਚ ਡਿੱਗ ਕੇ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਪੂਰਥਲਾ- ਜਲੰਧਰ ਰੋੜ ‘ਤੇ PRTC ਅਤੇ ਸਕੂਲ ਬੱਸ ਦੀ ਹੋਈ ਟੱਕਰ , ਕਈ ਬੱਚੇ ਜ਼ਖਮੀ

ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਪਹਿਚਾਣ ਲਵਪ੍ਰੀਤ ਸਿੰਘ (9), ਜੋਬਨਪ੍ਰੀਤ ਸਿੰਘ (10) ਅਤੇ ਜਸ਼ਨਪ੍ਰੀਤ ਸਿੰਘ(12) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਖੋਜੇਮਾਜਰਾ ਦੇ ਤੌਰ ਤੇ ਹੋਈ ਹੈ, ਜੋ ਕਿ ਸਰਕਾਰੀ ਸਕੂਲ ਵਿਚ ਕ੍ਰਮਵਾਰ ਚੌਥੀ, 5ਵੀਂ ਅਤੇ 6ਵੀਂ ਜਮਾਤ ਵਿਚ ਪੜਾਈ ਕਰ ਰਹੇ ਸੀ।ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ, ਕਿ ਪਿੰਡ ਵਿਚ ਖੱਡਾ ਕਿਉਂ ਪੁੱਟਿਆ ਗਿਆ ਸੀ ਅਤੇ ਕਿਸ ਵਰਗ ਵੱਲੋਂ ਪੁੱਟਿਆ ਗਿਆ ਸੀ।

-PTCNews

Related Post