ਫਿਰੋਜ਼ਪੁਰ : ਚੋਰੀ ਕਰਨ ਦੇ ਇਰਾਦੇ ਨਾਲ ਘਰ 'ਚ ਦਾਖ਼ਲ ਹੋਇਆ ਸੀ ਨੌਜਵਾਨ , ਅੰਦਰੋਂ ਮਿਲੀ ਲਾਸ਼

By  Shanker Badra September 11th 2021 04:40 PM

ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ। ਪਿੰਡ ਫੱਤੂਵਾਲੇ ਵਿਖੇ ਨਸ਼ੇ ਦੀ ਹਾਲਤ ਵਿਚ ਨੌਜਵਾਨ ਕਿਸੇ ਘਰ ਵਿਚ ਚੋਰੀ ਕਰਨ ਗਿਆ ਸੀ ਪਰ ਉਥੇ ਹੀ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਘਰ ਖਾਲੀ ਵੇਖ ਨਸ਼ੇ ਦੀ ਹਾਲਤ ਵਿਚ ਨੌਜਵਾਨ ਨੇ ਚੋਰੀ ਕਰਨ ਦੇ ਇਰਾਦੇ ਨਾਲ ਘਰ ਦੀ ਕੰਧ ਤੋੜਣ ਦੀ ਕੋਸ਼ਿਸ਼ ਕੀਤੀ ਪਰ ਲੋਹੇ ਦੀ ਰਾਡ ਹੋਣ ਕਾਰਨ ਘਰ ਦੇ ਅੰਦਰ ਪਏ ਫਰਿੱਜ ਨਾਲ ਜਾ ਟਕਰਾਉਣ ਕਾਰਨ ਚੋਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਫਿਰੋਜ਼ਪੁਰ : ਚੋਰੀ ਕਰਨ ਦੇ ਇਰਾਦੇ ਨਾਲ ਘਰ 'ਚ ਦਾਖ਼ਲ ਹੋਇਆ ਸੀ ਨੌਜਵਾਨ , ਅੰਦਰੋਂ ਮਿਲੀ ਲਾਸ਼

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਚੋਰ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਦੇ ਚੋਰਾਂ ਦੇ ਖੌਫ਼ ਨਾਲ ਸਾਹ ਸੁੱਕੇ ਪਏ ਹਨ ਪਰ ਪੁਲਿਸ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ ਵਿਖਾਈ ਦੇ ਰਿਹਾ ਹੈ। ਆਏ ਦਿਨ ਜ਼ਿਲ੍ਹਾ ਫਿਰੋਜ਼ਪੁਰ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਕਾਨੂੰਨ ਵਿਵਸਥਾ ਰੱਬ ਭਰੋਸੇ ਹੀ ਹੈ।

ਫਿਰੋਜ਼ਪੁਰ : ਚੋਰੀ ਕਰਨ ਦੇ ਇਰਾਦੇ ਨਾਲ ਘਰ 'ਚ ਦਾਖ਼ਲ ਹੋਇਆ ਸੀ ਨੌਜਵਾਨ , ਅੰਦਰੋਂ ਮਿਲੀ ਲਾਸ਼

ਪਿੰਡ ਫੱਤੂਵਾਲਾ ਦੇ ਬੰਦ ਪਏ ਇਕ ਘਰ ਦੀ ਗੱਲ ਕੀਤੀ ਜਾਵੇ ,ਜਿਸ ਵਿਚ ਨਸ਼ੇ ਦੀ ਹਾਲਤ ਵਿਚ ਚੋਰੀ ਕਰਨ ਪਹੁੰਚੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸ ਕਾਰਨ ਉਹ ਚੋਰੀ ਨੂੰ ਅੰਜ਼ਾਮ ਦੇਣ ਆਏ ਇਰਾਦੇ ਵਿਚ ਨਾਕਾਮਯਾਬ ਰਿਹਾ ਪਰ ਉਸ ਦੀ ਮੌਤ ਨੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਕਿ ਇਕ ਪਾਸੇ ਸੂਬੇ ਵਿਚ ਨਸ਼ਾ, ਦੂਜੇ ਪਾਸੇ ਚੋਰੀ ਦੀਆਂ ਵਾਰਦਾਤਾਂ ਦਾ ਵੱਧਣਾ ਬੇਵੱਸ ਕਾਨੂੰਨ ਵਿਵਸਥਾ ਵੱਲ ਇਸ਼ਾਰਾ ਕਰ ਰਿਹਾ ਹੈ।

ਫਿਰੋਜ਼ਪੁਰ : ਚੋਰੀ ਕਰਨ ਦੇ ਇਰਾਦੇ ਨਾਲ ਘਰ 'ਚ ਦਾਖ਼ਲ ਹੋਇਆ ਸੀ ਨੌਜਵਾਨ , ਅੰਦਰੋਂ ਮਿਲੀ ਲਾਸ਼

ਮਕਾਨ ਦੇ ਮਾਲਕਾਂ ਨੇ ਕਿਹਾ ਕਿ ਅਸੀਂ ਘਰ ਵਿਚ ਨਹੀਂ ਸੀ, ਚੋਰੀ ਕਰਨ ਦੇ ਇਰਾਦੇ ਨਾਲ ਇਸ ਨੇ ਘਰ ਦੀ ਕੰਧ ਤੋੜੀ, ਅੰਦਰ ਪਏ ਫਰਿੱਜ ਨਾਲ ਲੋਹੇ ਦੀ ਰਾਡ ਟਕਰਾਈ ਹੋ ਸਕਦੀ ਹੈ, ਉਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਸਥਾਨ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਨਸ਼ੇ ਦਾ ਆਦੀ ਸੀ, ਚੋਰੀ ਕਰਨ ਦੇ ਇਰਾਦੇ ਨਾਲ ਕੰਧ ਨੂੰ ਤੋੜਿਆ ਗਿਆ ਪਰ ਫਰਿੱਜ ਨਾਲ ਟਕਰਾਈ ਨਸ਼ਾ ਜ਼ਿਆਦਾ ਹੋਣ ਕਾਰਨ ਚੋਰ ਨੌਜਵਾਨ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ,ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਅਸੀਂ ਅਗਲੇਰੀ ਕਾਰਵਾਈ ਕਰ ਰਹੇ ਹਾਂ।

-PTCNews

Related Post