ਤਿਉਹਾਰਾਂ ਦੇ ਦਿਨਾਂ 'ਚ ਫਲਾਂ ਦੇ ਭਾਅ ਚੜ੍ਹੇ ਅਸਮਾਨੀ, ਜਾਣੋ ਕੀਮਤਾਂ

By  Joshi October 12th 2018 01:02 PM -- Updated: October 12th 2018 06:32 PM

ਤਿਉਹਾਰਾਂ ਦੇ ਦਿਨਾਂ 'ਚ ਫਲਾਂ ਦੇ ਭਾਅ ਚੜ੍ਹੇ ਅਸਮਾਨੀ, ਜਾਣੋ ਕੀਮਤਾਂ

ਲੁਧਿਆਣਾ: ਤਿਉਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ, ਜਿਸ ਦੌਰਾਨ ਖਾਣ ਪੀਣ ਵਾਲੀਆਂ ਵਸਤੂਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ,

ਇਸੇ ਦੌਰਾਨ ਫਲਾਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਨਰਾਤਿਆਂ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਫਲਾਂ ਦੀ ਕੀਮਤ ਵਿੱਚ ਦੋ ਤਿੰਨ ਗੁਣਾ ਵਾਧਾ ਹੋਇਆ ਹੈ।

ਹੋਰ ਪੜ੍ਹੋ: ਭਾਰਤ-ਪਾਕਿ ਸਰਹੱਦ ‘ਤੇ ਸੀ.ਆਈ.ਏ.ਅਤੇ ਬੀ.ਐਸ.ਐਫ. ਨੇ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

ਬਜ਼ਾਰ ਵਿੱਚ 70 ਰੁਪਏ ਕਿੱਲੋ ਮਿਲਣ ਵਾਲੇ ਸੇਬ ਹੁਣ 150 ਰੁਪਏ ਪ੍ਰਤੀ ਕਿੱਲੋ ਮਿਲ ਰਹੇ ਹਨ,

ਜਿਸ ਦੌਰਾਨ ਫਲ ਖਰੀਦਣ ਤੋਂ ਪਹਿਲਾ ਆਮ ਆਦਮੀ ਨੂੰ ਸੋਚਣਾ ਪੈਂਦਾ ਹੈ। ਇਸ ਨਾਲ ਗਾਹਕ ਦੇ ਨਾਲ ਨਾਲ ਦੁਕਾਨਦਾਰ ਦੀ ਵੀ ਪ੍ਰੇਸ਼ਾਨੀ ਵੱਧ ਗਈ ਹੈ।

—PTC News

Related Post