Mon, Dec 22, 2025
Whatsapp

ਗਲੀ 'ਚ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਣ ਨੂੰ ਲੈ ਕੇ ਹੋਈ ਲੜਾਈ, ਚੱਲੀਆਂ ਡਾਂਗਾ

ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਖਜਾਨਾ ਗੇਟ ਦੇ ਕੋਲ ਸ਼ਹੀਦ ਊਧਮ ਸਿੰਘ ਕਲੋਨੀ ਬੇਦੀ ਪੈਟਰੋਲ ਪੰਪ ਵਾਲੀ ਗਲੀ ਵਿਖੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਗਵਾਂਢੀ-ਗਵਾਂਢੀ ਆਪਸ 'ਚ ਲੜ੍ਹ ਪਏ।

Reported by:  PTC News Desk  Edited by:  Amritpal Singh -- May 15th 2024 12:08 PM
ਗਲੀ 'ਚ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਣ ਨੂੰ ਲੈ ਕੇ ਹੋਈ ਲੜਾਈ, ਚੱਲੀਆਂ ਡਾਂਗਾ

ਗਲੀ 'ਚ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਣ ਨੂੰ ਲੈ ਕੇ ਹੋਈ ਲੜਾਈ, ਚੱਲੀਆਂ ਡਾਂਗਾ

Punjab News: ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਖਜਾਨਾ ਗੇਟ ਦੇ ਕੋਲ ਸ਼ਹੀਦ ਊਧਮ ਸਿੰਘ ਕਲੋਨੀ ਬੇਦੀ ਪੈਟਰੋਲ ਪੰਪ ਵਾਲੀ ਗਲੀ ਵਿਖੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਗਵਾਂਢੀ-ਗਵਾਂਢੀ ਆਪਸ 'ਚ ਲੜ੍ਹ ਪਏ।

ਪੀੜਿਤ ਪਰਿਵਾਰ ਨੂੰ ਕੁੱਤਿਆਂ ਨੂੰ ਰੋਟੀ ਪਾਉਣਾ ਮਹਿੰਗਾ ਪੈ ਗਿਆ, ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਗਲੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਘੁੰਮਦੇ ਹਨ, ਕਈ ਵਾਰ ਉਹਨਾਂ ਨੂੰ ਰੋਟੀ ਪਾਉਂਦੇ ਹਾਂ, ਸਾਡੇ ਗੁਆਂਢੀਆਂ ਨੇ ਸਾਨੂੰ ਰੋਟੀ ਪਾਉਣ ਤੋਂ ਰੋਕਿਆ, ਜਦੋਂ ਅਸੀਂ ਕਿਹਾ ਕਿ ਇਹ ਪਾਲਤੂ ਗਲੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਘੁੰਮਦੇ ਹਨ ਕਈ ਵਾਰ ਉਹਨਾਂ ਨੂੰ ਰੋਟੀ ਪਾਉਂਦੇ ਹਾਂ ਸਾਡੇ ਗੁਆਂਢੀਆਂ ਨੇ ਸਾਨੂੰ ਰੋਟੀ ਪਾਉਣ ਤੋਂ ਰੋਕਿਆ ਜਦੋਂ ਅਸੀਂ ਕਿਹਾ ਕਿ ਇਹ ਬੇਸਹਾਰਾ ਜਾਨਵਰ ਹਨ ਤੁਸੀਂ ਇਹਨਾਂ ਨੂੰ ਰੋਟੀ ਪਾਉਣ ਲਈ ਕਿਉਂ ਰੋਕਦੇ ਹੋ ਇਸ ਤੇ ਚਲਦੇ ਉਹਨਾਂ ਨੇ ਪਹਿਲਾਂ ਕੁੱਤੇ ਦੇ ਸਿਰ ਦੇ ਵਿੱਚ ਡਾਂਗ ਮਾਰ ਕੇ ਉਸ ਦਾ ਸਿਰ ਪਾੜ ਤਾ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਕੁੱਟਿਆ ਤੇ ਉਸਦੇ ਸਿਰ ਵਿੱਚ ਡਾਂਗ ਮਾਰ ਉਸਦਾ ਸਿਰ ਵੀ ਪਾੜ ਦਿੱਤਾ।

ਜਿਸਦੇ ਚਲਦੇ ਜਦੋਂ ਮੈਂ ਛੁਡਾਣ ਗਈ ਤੇ ਮੇਰੇ ਉਤੇ ਵੀ ਉਨ੍ਹਾਂ ਵਲੋਂ ਹਮਲਾ ਕੀਤਾ ਮੇਰੇ ਕੱਪੜੇ ਵੀ ਪਾੜੇ ਗਏ ਤੇ ਮੈਨੂੰ ਗੰਦੀਆਂ ਗੱਲਾਂ ਵੀ ਕੱਢੀਆਂ, ਜਿਹਦੇ ਚਲਦੇ ਮੈਂ ਆਪਣੇ ਪਤੀ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਉਹਨਾਂ ਕਿਹਾ ਕਿ ਗਲੀ ਵਿੱਚ ਕੋਈ ਵੀ ਅਵਾਰਾ ਕੁੱਤਾ ਆਉਂਦਾ ਹੈ ਤੇ ਉਹਨਾਂ ਨੂੰ ਡਾਂਗਾਂ ਦੇ ਨਾਲ ਕੁੱਟਣ ਲੱਗ ਪੈਂਦੇ ਹਨ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਸਾਡੀ ਵੀ ਕਈ ਵਾਰ ਉਹਨਾਂ ਨਾਲ ਤਕਰਾਰ ਹੋਈ ਤੇ ਉਸ ਦਿਨ ਖਾਣਾ ਪਾਉਣ ਮੇਰੀ ਬੇਟੀ ਗਈ ਤੇ ਮੇਰੀ ਬੇਟੀ ਨੂੰ ਗਲਤ ਸ਼ਬਦ ਬੋਲਣ ਲਗ ਪਏ। ਜਦੋਂ ਮੇਰੇ ਪਤੀ ਉਸ ਨੂੰ ਖਾਣਾ ਪਾਉਣ ਲੱਗੇ ਤੇ ਮੇਰੇ ਪਤੀ ਦੇ ਸਿਰ ਤੇ ਡਾਂਗਾਂ ਮਾਰੀਆਂ।

ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਨਾ ਹੀ ਪੁਲਿਸ ਵਾਲੇ ਸਾਡੀ ਸ਼ਿਕਾਇਤ ਸੁਣਨ ਲਈ ਸਾਡੇ ਕੋਲ ਆਏ ਹਨ ਉਹਨਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ 


ਉੱਥੇ ਹੀ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਕੁੱਤੇ ਨੂੰ ਰੋਟੀ ਪਾਉਣ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਹੈ ਇਸ ਨੂੰ ਲੈਕੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।


- PTC NEWS

Top News view more...

Latest News view more...

PTC NETWORK
PTC NETWORK