ਫਾਇਰ ਅਫ਼ਸਰ ਹਜ਼ੂਰਾ ਸਿੰਘ ਵਡਾਲੀ ਦੀ ਰਾਸ਼ਟਰਪਤੀ ਗਲੈਂਡਰੀ ਪੁਰਸਕਾਰ ਲਈ ਚੋਣ

By  Jashan A December 30th 2019 07:20 PM

ਫਾਇਰ ਅਫ਼ਸਰ ਹਜ਼ੂਰਾ ਸਿੰਘ ਵਡਾਲੀ ਦੀ ਰਾਸ਼ਟਰਪਤੀ ਗਲੈਂਡਰੀ ਪੁਰਸਕਾਰ ਲਈ ਚੋਣ,ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਤੋਂ ਫਾਇਰ ਵਿਭਾਗ ਵਿਚ ਸੇਵਾ ਨਿਭਾ ਰਹੇ ਫਾਇਰ ਅਫ਼ਸਰ ਹਜ਼ੂਰਾ ਸਿੰਘ ਵਡਾਲੀ 11 ਮਈ 2017 ਨੂੰ ਲੁਧਿਆਣਾ ਵਿਖੇ ਕੱਪੜੇ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਸਮੇਂ ਫੱਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।

ਜਿਸ ਕਰਕੇ ਬਹੁਤ ਲੋਕਾਂ ਦੀਆਂ ਜਾਨਾਂ ਬੱਚ ਗਈਆਂ ਸਨ। ਸ੍ਰੀ ਹਜ਼ੂਰਾ ਸਿੰਘ ਨੂੰ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਵਲੋਂ ਉਹਨਾਂ ਦਾ ਨਾਂ ਰਾਸ਼ਟਰਪਤੀ ਨੂੰ ਗਲੈਂਡਰੀ ਅਵਾਰਡ ਲਈ ਭੇਜਿਆ ਗਿਆ ਸੀ।

ਹੋਰ ਪੜ੍ਹੋ: ਜ਼ਬਰੀ ਧਰਮ ਪਰਿਵਰਤਨ ਮਾਮਲਾ : ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ, ਜੰਮੂ-ਕਸ਼ਮੀਰ 'ਚ ਸਿੱਖ ਪੀੜਤ ਲੜਕੀ ਦੇ ਬਿਆਨ ਦਰਜ ਕਰਵਾਉਣ ਪਹੁੰਚੀ ਪੁਲਿਸ 

ਰਾਸ਼ਟਰਪਤੀ ਵਲੋਂ ਫਾਇਰ ਅਫ਼ਸਰ ਹਜ਼ੂਰਾ ਸਿੰਘ ਵਡਾਲੀ ਦੀ ਗਲੈਂਡਰੀ ਅਵਾਰਡ ਵਾਸਤੇ ਚੋਣ ਕੀਤੀ ਗਈ ਹੈ 2 ਜਨਵਰੀ 2020 ਨੂੰ ਨਾਗਪੁਰ ਵਿਖੇ ਰਾਸ਼ਟਰਪਤੀ ਫਾਇਰ ਸਰਵਿਸ ਮੈਡਲ ਅਤੇ ਗਲੈਂਡਰੀ ਅਵਾਰਡ ਨਾਲ ਹਜ਼ੂਰਾ ਸਿੰਘ ਨੂੰ ਸਨਮਾਨਿਤ ਕਰਨਗੇ।

-PTC News

Related Post