ਜ਼ਬਰੀ ਧਰਮ ਪਰਿਵਰਤਨ ਮਾਮਲਾ : ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ, ਜੰਮੂ-ਕਸ਼ਮੀਰ ‘ਚ ਸਿੱਖ ਪੀੜਤ ਲੜਕੀ ਦੇ ਬਿਆਨ ਦਰਜ ਕਰਵਾਉਣ ਪਹੁੰਚੀ ਪੁਲਿਸ 

ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ, ਜੰਮੂ-ਕਸ਼ਮੀਰ ‘ਚ ਸਿੱਖ ਪੀੜਤ ਲੜਕੀ ਦੇ ਬਿਆਨ ਦਰਜ ਕਰਵਾਉਣ ਪਹੁੰਚੀ ਪੁਲਿਸ

ਜੰਮੂ ਕਸ਼ਮੀਰ ‘ਚ ਜ਼ਬਰੀ ਧਰਮ ਪਰਿਵਰਤਨ ਦੇ ਮਾਮਲੇ ‘ਚ ਅਕਾਲੀ ਦਲ ਅਤੇ DSGMC ਦੇ ਦਖਲ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਹੈ। ਸਿੱਖ ਪੀੜਤ ਲੜਕੀ, ਮਨਦੀਪ ਕੌਰ ਦੇ ਬਿਆਨ ਦਰਜ ਕਰਵਾਉਣ ਪੁਲਿਸ ਖੁਦ ਆਪ ਪਹੁੰਚੀ ਹੈ।

ਪੀੜਤ ਲੜਕੀ ਨੂੰ ਜ਼ਬਰੀ ਇਸਲਾਮ ਕਬੂਲਣ ਨੂੰ ਕਿਹਾ ਜਾ ਰਿਹਾ ਸੀ।

ਗੌਰਤਲਬ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਵਫਦ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ।

ਦੱਸ ਦੇਈਏ ਕਿ ਪੀਟੀਸੀ ਨਿਊਜ਼ ਨੇ ਪ੍ਰਮੁੱਖਤਾ ਨਾਲ ਖਬਰ ਨਸ਼ਰ ਕੀਤੀ ਸੀ, ਜਿਸਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਇਹ ਮਾਮਲਾ ਜੰਮੂ-ਕਸ਼ਮੀਰ ਦੇ ਤ੍ਰਾਲ ਦਾ ਹੈ।

ਦਰਅਸਲ, ਲੜਕੀ ਨਾਲ ਯੂਨੀਵਰਸਿਟੀ ‘ਚ  ਜ਼ਬਰੀ ਧਰਨ ਪਰਿਵਰਤਨ ਕਰਵਾਉਣ ਦਾ ਯਤਨ ਕੀਤਾ ਗਿਆ ਸੀ। ਲੜਕੀ ਵੱਲੋਂ ਇਹ ਗੱਲ ਨਾ ਮੰਨਣ ‘ਤੇ ਉਸ ‘ਤੇ ਤੇਜ਼ਦਾਰ ਹਥਿਆਰ ਹਮਲਾ ਕੀਤਾ ਗਿਆ ਸੀ।

ਇਸ ਬਾਰੇ ‘ਚ ਵੀ.ਸੀ ਨੂੰ ਪੀੜਤ ਲੜਕੀ ਦੇ ਪਰਿਵਾਰਵਾਲਿਆਂ ਨੇ ਜਾਣਕਾਰੀ ਦਿੱਤੀ ਪਰ ਵੀ.ਸੀ ਵੱਲੋਂ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।

ਫਿਲਹਾਲ, ਜੰਮੂ-ਕਸ਼ਮੀਰ ‘ਚ ਰਾਜਪਾਲ ਸ਼ਾਸਨ ਲਾਗੂ ਹੈ ਅਤੇ ਇਸ ਸੰਬੰਧੀ ਦਿੱਲੀ ਕਮੇਟੀ ਨੇ ਉਹਨਾਂ ਨਾਲ ਸੰਪਰਕ ਕਰ ਕੇ ਉਹਨਾਂ ਨੂੰ ਸਥਿਤੀ ਨੂੰ ਜਾਣੂੰ ਕਰਵਾਇਆ ਗਿਆ ਸੀ।

ਰਾਜਪਾਲ ਵੱਲੋਂ ਮੁਲਾਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਗਿਆ ਸੀ।

ਹੁਣ, ਐਸ.ਪੀ ਨੇ ਖੁਦ ਬਿਆਨ ਪੀੜਤ ਲੜਕੀ ਦੇ ਬਿਆਨ ਦਰਜ ਕੀਤੇ ਹਨ ਅਤੇ ਜਲਦ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ ਸੀ।

—PTC News