ਕਿੰਨਰਾਂ ਨੂੰ ਦੀਵਾਲੀ ਪਈ ਮਹਿੰਗੀ ,ਲੁੱਟੇ ਗਏ ਕਿੰਨਰ ,ਜਾਣੋਂ ਪੂਰਾ ਮਾਮਲਾ

By  Shanker Badra November 10th 2018 04:53 PM

ਕਿੰਨਰਾਂ ਨੂੰ ਦੀਵਾਲੀ ਪਈ ਮਹਿੰਗੀ ,ਲੁੱਟੇ ਗਏ ਕਿੰਨਰ ,ਜਾਣੋਂ ਪੂਰਾ ਮਾਮਲਾ:ਫ਼ਿਰੋਜ਼ਪੁਰ ਦੇ ਸ਼ਾਂਤੀ ਨਗਰ 'ਚ ਕਿੰਨਰਾਂ ਦੇ ਘਰ 'ਚੋਂ ਹਥਿਆਰਾਂ ਦੀ ਨੋਕ 'ਤੇ 15 ਲੱਖ ਰੁਪਏ ਤੇ ਅੱਧਾ ਕਿੱਲੋ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਨਕਾਬਪੋਸ਼ ਲੁਟੇਰੇ ਰਾਤ ਨੂੰ ਕਿੰਨਰਾਂ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਘਰ 'ਚ ਮੌਜੂਦ ਕਿੰਨਰਾਂ ਤੋਂ ਪਿਲਤੌਲ ਦੀ ਨੋਕ 'ਤੇ 15 ਲੱਖ ਨਕਦੀ, ਅੱਧਾ ਕਿਲੋ ਸੋਨਾ ਅਤੇ ਸੀ.ਸੀ.ਟੀ.ਵੀ. ਕੈਮਰੇ ਸਣੇ ਹੋਰ ਵੀ ਸਮਾਨ ਲੁੱਟ ਕੇ ਫ਼ਰਾਰ ਹੋ ਗਏ ਹਨ।

ਦੱਸ ਦੇਈਏ ਕਿ ਇਸ ਘਟਨਾ ਮੌਕੇ ਘਰ ਦੀ ਮਾਲਕਣ ਗੁੱਡੀ ਬਾਬਾ ਮਹੰਤ ਦੀਵਾਲੀ ਲੈਣ ਗਈ ਹੋਈ ਸੀ।ਪੁਲਿਸ ਨੇ ਕਿੰਨਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

-PTCNews

Related Post