ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ, Personal Income Tax 'ਚ ਕਟੌਤੀ ਲਈ ਸੁਝਾਵਾਂ 'ਤੇ ਹੋਵੇਗਾ ਵਿਚਾਰ

By  Jashan A December 3rd 2019 05:23 PM

ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ, Personal Income Tax 'ਚ ਕਟੌਤੀ ਲਈ ਸੁਝਾਵਾਂ 'ਤੇ ਹੋਵੇਗਾ ਵਿਚਾਰ,ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਰਸਨਲ ਇਨਕਮ ਟੈਕਸ 'ਤੇ ਵੱਡਾ ਬਿਆਨ ਦਿੱਤਾ ਹੈ, ਉਹਨਾਂ ਟੈਕਸ ਨੂੰ ਘੱਟ ਕਰਨ ਲਈ ਸੰਸਦ 'ਚ ਗੱਲ ਕੀਤੀ ਹੈ ਤੇ ਸੁਝਾਵ ਲੈ ਰਹੀ ਹੈ।ਉਹਨਾਂ ਦੱਸਿਆ ਕੇ ਇਸ ਨੂੰ ਘਟਾਉਣ ਦਾ ਫੈਸਲਾ ਇਸ ਦੇ ਲਾਭ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਵੇਗਾ, ਸਿਰਫ਼ ਇਸ ਲਈ ਨਹੀਂ ਕਿ ਸਰਕਾਰ ਨੇ ਪਹਿਲਾਂ ਕਾਰਪੋਰੇਟ ਟੈਕਸ 'ਚ ਕਟੌਤੀ ਕੀਤੀ ਹੈ।

ਜਦੋਂ ਟੀਐੱਮਸੀ ਆਗੂ ਸੌਗਾਤਾ ਰਾਏ ਨੇ ਲੋਕ ਸਭਾ 'ਚ ਕਾਰਵਾਈ 'ਚ ਸਵਾਲ ਉਠਾਏ ਤਾਂ ਵਿੱਤ ਮੰਤਰੀ ਦਾ ਨਿੱਜੀ ਆਮਦਨ ਟੈਕਸ ਦੀਆਂ ਦਰਾਂ ਬਾਰੇ ਇਹ ਬਿਆਨ ਆਇਆ। ਮੀਡੀਆ ਨਾਲ਼ ਗੱਲ ਕਰਦਿਆਂ ਉਹਨਾਂ ਕਿਹਾ ਕਿ "ਉਚਿਤ ਸਮੇਂ 'ਤੇ ਸਹੀ ਕਾਰਵਾਈ  ਦੀ ਲੋੜ ਹੈ"।

ਹੋਰ ਪੜ੍ਹੋ:ਮਾਂ ਦੇ ਜਨਮਦਿਨ ’ਤੇ ਰੌਸ਼ਨ ਪ੍ਰਿੰਸ ਨੇ ਸਾਂਝੀ ਕੀਤੀ ਤਸਵੀਰ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ

ਕਾਰਪੋਰੇਟ ਟੈਕਸ ਕਟੌਤੀ ਬਾਰੇ  ਦੱਸਦਿਆਂ  ਨਿਰਮਲਾ ਸੀਤਾਰਮਨ  ਨੇ ਕਿਹਾ ਕੇ ਲੋਕ ਸਰਕਾਰ ਨੂੰ ਤਾਜ਼ੇ ਪੂੰਜੀ ਨਿਵੇਸ਼ ਲਈ ਪਹੁੰਚ ਕਰਦੀ  ਹੈ  ਤਾਂ ਜੋ  ਸਰਕਾਰ ਭਵਿੱਖ ਵਿੱਚ ਨੌਕਰੀਆਂ ਦੇ ਹੋਰ ਸਾਧਨ ਪੈਦਾ ਕਰ ਸਕੇ।

ਉਨ੍ਹਾਂ ਦੇ ਇਹ ਵੀ ਕਹਿਣਾ ਹੈ ਕਿ ਹ  ਸਾਰਿਆਂ ਦਾ ਸਨਮਾਨ ਕਰਦੇ ਹਨ  ਜਿਹੜੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ, ਟੈਕਸ ਅਦਾ ਕਰਦੇ ਹਨ ਤੇ ਆਪਣੇ ਕਾਰੋਬਾਰ ਦੀ ਦੇਖਭਾਲ ਦੇ ਨਾਲ - ਨਾਲ ਹੀ ਪਰਿਵਾਰ ਦੀ ਵੀ ਦੇਖਭਾਲ ਕਰ ਰਹੇ ਹਨ। ਇਸ ਲਈ ਇਸ ਦੇ ਫ਼ਾਇਦਿਆਂ ਨੂੰ ਧਿਆਨ 'ਚ ਰੱਖਦਿਆਂ ਨਿੱਜੀ ਇਨਕਮ ਟੈਕਸ ਲਿਆ ਜਾਵੇ।

-PTC News

Related Post