ਵਿਦੇਸ਼ਾਂ 'ਚ ਪੱਗਾਂ ਬੰਨ੍ਹ ਕੇ ਵਿਰਸੇ ਨੂੰ ਸੰਭਾਲ ਰਹੇ ਨੇ ਇਹ ਪੰਜਾਬੀ ਨੌਜਵਾਨ (ਤਸਵੀਰਾਂ)

By  Jashan A July 12th 2019 11:58 AM

ਵਿਦੇਸ਼ਾਂ 'ਚ ਪੱਗਾਂ ਬੰਨ੍ਹ ਕੇ ਵਿਰਸੇ ਨੂੰ ਸੰਭਾਲ ਰਹੇ ਨੇ ਇਹ ਪੰਜਾਬੀ ਨੌਜਵਾਨ (ਤਸਵੀਰਾਂ),ਬ੍ਰਿਟੇਨ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਪੱਗਾਂ ਬੰਨ੍ਹ ਕੇ ਵਿਰਸੇ ਨੂੰ ਸੰਭਾਲ ਰਹੇ ਹਨ। ਜਗਦੀਪ ਸਿੰਘ ਗਰੇਵਾਲ ਨਾਮ ਦਾ ਪੰਜਾਬੀ ਨੌਜਵਾਨ ਵਿਆਹਾਂ ਦੇ ਮੌਕਿਆਂ ‘ਤੇ ਇਕ ਦਿਨ ਵਿਚ ਚਾਰ ਜਾਂ ਪੰਜ ਲਾੜਿਆਂ ਨੂੰ ਪੱਗਾਂ ਬੰਨਦੇ ਹਨ। ਉਹ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਹਨ ਅਤੇ ਅਕਸਰ ਹਨੇਰਾ ਹੋਣ ਤੋਂ ਬਾਅਦ ਅਪਣੇ ਘਰ ਵਾਪਸ ਪਰਤਦੇ ਹਨ।

32 ਸਾਲਾ ਜਗਦੀਪ ਗਰੇਵਾਲ ਆਪਣੇ ਸਾਥੀ ਬਰਿੰਦਰ ਸਿੰਘ ਬਾਠ ਲੰਡਨ ਵਿਚ ਪੱਗ ਬੰਨਣ ਦਾ ਕੰਮ ਕਰਦੇ ਹਨ।ਬ੍ਰਿਟੇਨ ਵਿਚ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੈ। ਉਹਨਾਂ ਦਾ ਇਹ ਕੰਮ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਅਪਣੀਆਂ ਜੜ੍ਹਾਂ ਨਾਲ ਜੋੜਦਾ ਹੈ।

ਹੋਰ ਪੜ੍ਹੋ:ਕੈਨੇਡਾ ਤੋਂ ਆਈ ਦੁੱਖਦਾਈ ਖਬਰ, ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸਦਮੇ 'ਚ ਪਰਿਵਾਰ

ਗਰੇਵਾਲ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਨੌਜਵਾਨਾਂ ਨੂੰ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਇੰਨੇ ਜ਼ਿਆਦਾ ਪੱਛਮੀ ਹੋ ਗਏ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਪੱਗ ਕਿਵੇਂ ਬੰਨਣੀ ਹੈ।

ਲੰਡਨ ਦੇ ਇਕ ਫੋਟੋਗ੍ਰਾਫਰ ਅਤੇ ‘ਟਰਬਨ ਐਂਡ ਟੇਲਜ਼’ ਕਿਤਾਬ ਦੇ ਸਹਿ ਲੇਖਕ , 38 ਸਾਲਾ ਨਾਰੂਪ ਝੂਟੀ ਕਹਿੰਦੇ ਹਨ, ਕਿ 40 ਸਾਲ ਪਹਿਲਾਂ ਵਿਦੇਸ਼ਾਂ ਵਿਚ ਪੱਗ ਬੰਨਣ ਕਾਰਨ ਤੁਸੀਂ ਨੌਕਰੀ ਨਹੀਂ ਪਾ ਸਕਦੇ ਸੀ ਜਾਂ ਪੱਗ ਬੰਨਣ ਕਾਰਨ ਤੁਹਾਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਸਮਾਂ ਬਦਲ ਰਿਹਾ ਹੈ, ਹੁਣ ਨੌਜਵਾਨ ਪੀੜ੍ਹੀ ਅਪਣੇ ਵਿਰਸੇ ‘ਤੇ ਮਾਣ ਕਰ ਰਹੀ ਹੈ।

-PTC News

Related Post