ਕੈਨੇਡਾ ਤੋਂ ਆਈ ਦੁੱਖਦਾਈ ਖਬਰ, ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸਦਮੇ ‘ਚ ਪਰਿਵਾਰ

ਕੈਨੇਡਾ ਤੋਂ ਆਈ ਦੁੱਖਦਾਈ ਖਬਰ, ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸਦਮੇ ‘ਚ ਪਰਿਵਾਰ,ਬਠਿੰਡਾ: ਕੈਨੇਡਾ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਕੈਨੇਡਾ ਦੇ ਬਰੈਂਪਟਨ ‘ਚ ਵਾਪਰੀ ਹੈ।ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਥੰਮਣਗੜ ਦਾ ਗੁਰਜੋਤ ਸਿੰਘ ਨਾਮ ਦਾ ਨੌਜਵਾਨ ਕਨੈਡਾ ਦੇ ਸਹਿਰ ਬਰੈਪਟਨ ‘ਚ ਪੜਾਈ ਕਰਨ ਗਿਆ।

ਹਾਲਾਂਕਿ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਨੇ 17 ਜੂਨ ਨੂੰ ਘਰ ਆਉਣਾ ਸੀ ਪਰ ਕਿਸੇ ਕਾਰਨਾਂ ਕਰਕੇ ਉਹ ਭਾਰਤ ਵਾਪਸ ਨਾ ਸਕਿਆ ਤੇ ਅਗਲੇ ਦਿਨ ਹੀ ਨੌਜਵਾਨ ਨਾਲ ਇਹ ਘਟਨਾ ਵਾਪਰ ਗਈ।

ਹੋਰ ਪੜ੍ਹੋ: ਮਸ਼ਹੂਰ ਗਾਇਕਾ ਦੀ ਉਸਦੇ ਪਤੀ ਨੇ ਗੋਲੀ ਮਾਰ ਕੇ ਕੀਤੀ ਹੱਤਿਆ

ਇਸ ਘਟਨਾ ਦੀ ਖਬਰ ਮਿਲਦੀਆਂ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਿਕ ਮੈਬਰਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।

-PTC News