ਪਹਿਲੇ ਪਤੀ ਨਾਲ ਚੱਲ ਰਿਹਾ ਤਲਾਕ ਦਾ ਕੇਸ - ਦੂਜਾ ਵਿਆਹ ਕਰਵਾਉਣ ਪਹੁੰਚੀ ਲੜਕੀ 

By  Joshi June 3rd 2018 06:43 PM

- ਪੁਲਿਸ ਨੇ ਮੌਕੇ ਤੇ ਕਾਰਵਾਈ ਕਰਦਿਆ ਕੀਤਾ ਲੜਕੀ ਨੂੰ ਮਾਪਿਆਂ ਸਮੇਤ ਕਾਬੂ

ਪਹਿਲਾ ਤੋਂ ਵਿਆਹੀ ਹੋਈ ਲੜਕੀ ਜਿਸਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਇਸਦੇ ਬਾਵਜੂਦ ਇੱਕ ਹੋਰ ਘਰ ਨੂੰ ਧੋਖਾਧੜੀ ਵਿਚ ਰੱਖ ਕੇ ਦੂਜਾਂ ਵਿਆਹ ਕਰਵਾ ਰਹੀ ਸੀ ਦੇ ਮਾਮਲੇ ਵਿਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਨੰਦ ਕਾਰਜਾਂ ਦੌਰਾਨ ਲੜਕੀ ਅਤੇ ਉਸਦੇ ਮਾਪਿਆਂ ਨੂੰ ਮੌਕੇ ਤੇ ਕਾਬੂ ਕਰ ਲਿਆ।

fraud bride plans second marriage without divorcing first husbandਬਠਿੰਡਾ ਦੇ ਬੀੜ ਰੋਡ ਦੀ ਵਾਸੀ ਨਵਜੋਤ ਕੌਰ ਜਿਸਦਾ ਪਹਿਲਾ ਵਿਆਹ ਹਰਿਆਣਾ ਦੇ ਹਿਮਾਯੂੰਖੇੜਾ ਪਿੰਡ ਦੇ ਜਤਿੰਦਰਪਾਲ ਸਿੰਘ ਨਾਲ ਹੋਇਆ ਸੀ ਅਤੇ ਜਤਿੰਦਰਪਾਲ ਜੋ ਕਿ ਹੁਣ ਮਲੇਸ਼ੀਆ ਰਹਿੰਦਾ ਹੈ ਅਤੇ ਇਹ ਲੜਕੀ ਦੋ ਮਹੀਨੇ ਉਸ ਕੋਲ ਮਲੇਸ਼ੀਆ ਵੀ ਰਹਿ ਕੇ ਆਈ, ਪਰ ਆ ਕੇ ਆਪਣੇ ਸਹੁਰਾ ਪਰਿਵਾਰ ਤੇ ਕੁੱਟਮਾਰ ਅਤੇ ਤਲਾਕ ਸਬੰਧੀ ਕੇਸ ਬਠਿੰਡਾ ਦੀ ਮਾਣਯੋਗ ਅਦਾਲਤ ਵਿਚ ਕਰ ਦਿੱਤਾ।

fraud bride plans second marriage without divorcing first husbandਹੁਣ ਇਹ ਲੜਕੀ ਫਾਜਿਲਕਾ ਜਿਲ•ੇ ਦੇ ਪਿੰਡ ਮੰਮੂਆਣਾ ਦੇ ਵਾਸੀ ਇੱਕ ਲੜਕੇ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਆਹ ਕਰਵਾ ਰਹੀ ਸੀ ਜਿਸਦੀ ਭਿਣਕ ਪਹਿਲਾ ਪਤੀ ਦੇ ਭਰਾ ਵਰਿੰਦਰ ਸਿੰਘ ਨੂੰ ਪੈ ਗਈ ਅਤੇ ਉਸਨੇ ਪੁਲਿਸ ਸਮੇਤ ਮੌਕੇ ਤੇ ਕਾਰਵਾਈ ਕੀਤੀ ਤਾਂ ਪੁਲਿਸ ਨੇ ਇਸ ਲੜਕੀ ਨੂੰ ਮਾਪਿਆਂ ਸਮੇਤ ਕਾਬੂ ਕਰ ਲਿਆ। ਵਿਆਹ ਦੇ ਚੱਲ ਰਹੇ ਆਨੰਦ ਕਾਰਜਾਂ ਦੌਰਾਨ ਗੁਰਦੁਆਰਾ ਸਾਹਿਬ ਤੋਂ ਇਸ ਲੜਕੀ ਅਤੇ ਉਸਦੇ ਮਾਪਿਆ ਨੂੰ ਕਾਬੂ ਕੀਤਾ ਗਿਆ। ਫਿਲਹਾਲ ਪੁਲਿਸ ਨੇ ਉਹ ਲੜਕਾ ਜਿਸ ਨਾਲ ਹੁਣ ਇਹ ਲੜਕੀ ਵਿਆਹ ਕਰਵਾ ਰਹੀ ਸੀ ਦੀ ਮਾਤਾ ਰਛਪਾਲ ਕੌਰ ਦੇ ਬਿਆਨਾਂ ਤੇ ਲੜਕੀ ਨਵਜੋਤ ਕੌਰ, ਪਿਤਾ ਹਰਚਰਨ ਸਿੰਘ, ਮਾਤਾ ਸੁਰਿੰਦਰ ਕੌਰ ਤੋਂ ਇਲਾਵਾ ਲੜਕੀ ਦੇ ਮਾਮਾ-ਮਾਮੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ।

fraud bride plans second marriage without divorcing first husbandਲੜਕੀ ਦੇ ਪਤੀ ਜੰਿਤਦਰਪਾਲ ਦਾ ਭਰਾ ਨੇ ਕਿਹਾ ਕਿ ਨਵਜੋਤ ਦਾ ਪਹਿਲਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਅਤੇ ਇਹ ਉਸ ਕੋਲ ਮਲੇਸ਼ੀਆ ਵੀ ਰਹਿ ਕੇ ਆਈ ਹੈ। ਹੁਣ ਸਾਡਾ ਇਸ ਨਾਲ ਬਠਿੰਡਾ ਵਿਖੇ ਤਲਾਕ ਦਾ ਕੇਸ ਚਲ ਰਿਹਾ ਹੈ ਪਰ ਫਿਰ ਵੀ ਇਸ ਵੱਲੋਂ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ।

fraud bride plans second marriage without divorcing first husbandਅਮਨਦੀਪ ਕੌਰ ਐਡੀਸ਼ਨਲ ਐਸ ਐਚ ਓ ਨੇ ਦੱਸਿਆ ਕਿ ਦੋ ਧਿਰਾਂ ਵੱਲੋਂ ਸਾਡੇ ਕੋਲ ਸ਼ਿਕਾਇਤ ਆਈ ਸੀ ਅਤੇ ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

—PTC News

Related Post