ਜਿਸ ਦੇਸ਼ ਨੇ ਗੈਰੀ ਸੰਧੂ ਨੂੰ ਕੀਤਾ ਸੀ ਡਿਪੋਰਟ, 8 ਸਾਲ ਬਾਅਦ ਉਸੇ ਧਰਤੀ 'ਤੇ ਰੱਖਿਆ ਪੈਰ

By  Jashan A June 26th 2019 04:06 PM

ਜਿਸ ਦੇਸ਼ ਨੇ ਗੈਰੀ ਸੰਧੂ ਨੂੰ ਕੀਤਾ ਸੀ ਡਿਪੋਰਟ, 8 ਸਾਲ ਬਾਅਦ ਉਸੇ ਧਰਤੀ 'ਤੇ ਰੱਖਿਆ ਪੈਰ,ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਾ ਨਾਮ ਬਣਾਉਣ ਵਾਲੇ ਗੈਰੀ ਸੰਧੂ ਦੁਬਾਰਾ ਤੋਂ ਇੰਗਲੈਂਡ ਦੀ ਧਰਤੀ 'ਤੇ ਜਾ ਰਹੇ ਹਨ। ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਸਾਂਝੀ ਕੀਤੀ ਹੈ।

ਉਹਨਾਂ ਪੋਸਟ ਕਰਦਿਆਂ ਕੀਆਹ ਕਿ ‘ਅੱਜ ਦਾ ਦਿਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ,ਇਸ ਦਿਨ ਦਾ ਮੈਂ ਦਿਨ ਰਾਤ ਇੰਤਜ਼ਾਰ ਕੀਤਾ। ਜ਼ਿੰਦਗੀ ਜਿਸ ਮੋੜ ‘ਤੇ ਅੱਠ ਸਾਲ ਪਹਿਲਾਂ ਰੁਕ ਜਿਹੀ ਗਈ ਸੀ।

ਹੋਰ ਪੜ੍ਹੋ: ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ 'ਚ ਪਈ ਢਾਬੇ 'ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ

ਅੱਜ ਉਸੇ ਹੀ ਮੋੜ ‘ਤੇ ਜ਼ਿੰਦਗੀ ਮੈਂਨੂੰ ਲੈ ਆਈ ਹੈ।ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ‘ਚ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਇੰਗਲੈਂਡ ਮੇਰੀ ਜ਼ਿੰਦਗੀ ਮੇਰੀ ਪਹਿਚਾਣ ਸੀ ਅਤੇ ਹੁਣ ਮੇਰਾ ਇੱਕ ਸੁਫ਼ਨਾ ਅੱਠ ਸਾਲ ਬਾਅਦ ਪੂਰਾ ਹੋਣ ਜਾ ਰਿਹਾ ਹੈ ਅਤੇ ਮੈਂ ਆਪਣੇ ਘਰ ਵਾਪਸ ਜਾ ਰਿਹਾ ਹਾਂ।

ਇਥੇ ਹ ਵੀ ਦੱਸਣਾ ਬਣਦਾ ਹੈ ਕਿ ਕੁਝ ਸਾਲ ਪਹਿਲਾਂ ਗੈਰੀ ਸੰਧੂ ਨੂੰ ਇੰਗਲੈਂਡ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਭਾਰਤ ਆ ਕੇ ਆਪਣੀ ਗਾਇਕੀ ਦਾ ਜਲਵਾ ਬਿਖੇਰਿਆ। ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮਵਰ ਗੀਤ ਦੇ ਚੁੱਕੇ ਹਨ ਤੇ ਲੋਕ ਬੇੱਹਦ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਦੇ ਹਨ।

 -PTC News

Related Post