ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦ

By  Shanker Badra April 13th 2018 06:12 PM -- Updated: April 19th 2018 06:18 PM

ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦ:ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ ਅੱਜ ਦੇ ਦਿਨ 13 ਅਪ੍ਰੈਲ 1919 ਨੂੰ ਵਾਪਰਿਆ ਸੀ।ਇਸ ਦਿਨ ਬਰਤਾਨਵੀ ਲੈਫਟੀਨੈਂਟ ਜਨਰਲ ਰੈਗਿਨਾਲਡ ਓਡਵਾਇਰ ਨੇ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਵਿਸਾਖ਼ੀ ਮੌਕੇ 'ਤੇ ਇਕੱਠੇ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਵਾ ਦਿਤੀਆਂ ਸਨ।ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦਇਸ ਗੋਲੀਬਾਰੀ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ ਜਦਕਿ ਇਸ ਤੋਂ ਕਿਤੇ ਜ਼ਿਆਦਾ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।ਵਿਸਾਖੀ ਦੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿਚ ਇੱਕ ਸਭਾ ਰੱਖੀ ਗਈ ਸੀ,ਜਿਸ ਵਿਚ ਕੁੱਝ ਨੇਤਾ ਭਾਸ਼ਣ ਦੇਣ ਵਾਲੇ ਸਨ।ਸ਼ਹਿਰ ਵਿਚ ਕਰਫ਼ਿਊ ਲਗਿਆ ਹੋਇਆ ਸੀ।ਫਿਰ ਵੀ ਇਸ ਵਿਚ ਸੈਂਕੜਿਆਂ ਲੋਕ ਅਜਿਹੇ ਵੀ ਸਨ,ਜੋ ਵਿਸਾਖ਼ੀ ਮੌਕੇ ਪਰਿਵਾਰ ਨਾਲ ਮੇਲਾ ਦੇਖਣ ਅਤੇ ਸ਼ਹਿਰ ਘੁੰਮਣ ਆਏ ਸਨ ਅਤੇ ਸਭਾ ਦੀ ਖ਼ਬਰ ਸੁਣ ਕੇ ਉਥੇ ਜਾ ਪੁੱਜੇ ਸਨ।ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦਜਦੋਂ ਨੇਤਾ ਬਾਗ਼ ਵਿਚ ਪਈਆਂ ਰੋੜੀਆਂ ਦੇ ਢੇਰ 'ਤੇ ਖੜ੍ਹੇ ਹੋ ਕੇ ਭਾਸ਼ਣ ਦੇ ਰਹੇ ਸਨ,ਉਦੋਂ ਹੀ ਅੰਗਰੇਜ਼ ਅਫ਼ਸਰ ਨੇ ਬਾਗ਼ ਤੋਂ ਨਿਕਲਣ ਦੇ ਸਾਰੇ ਰਸਤੇ ਬੰਦ ਕਰਵਾ ਦਿਤੇ।ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦਬਾਗ਼ ਵਿਚ ਜਾਣ ਦਾ ਜੋ ਇਕ ਰਸਤਾ ਖੁੱਲ੍ਹਾ ਸੀ,ਜਨਰਲ ਡਾਇਰ ਨੇ ਉਸ ਰਸਤੇ 'ਤੇ ਹਥਿਆਰਬੰਦ ਗੱਡੀਆਂ ਖੜ੍ਹੀਆਂ ਕਰਵਾ ਦਿਤੀਆਂ ਸਨ।ਓਡਵਾਇਰ ਕਰੀਬ 100 ਸਿਪਾਹੀਆਂ ਨਾਲ ਬਾਗ਼ ਦੇ ਗੇਟ ਤਕ ਪਹੁੰਚਿਆ।ਉਸ ਦੇ ਕਰੀਬ 50 ਸਿਪਾਹੀਆਂ ਕੋਲ ਬੰਦੂਕਾਂ ਸਨ।ਉਥੇ ਪਹੁੰਚ ਕੇ ਬਿਨਾਂ ਕਿਸੇ ਚਿਤਾਵਨੀ ਦੇ ਉਸ ਨੇ ਗੋਲੀਆਂ ਚਲਵਾ ਦਿਤੀਆਂ।ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦਗੋਲੀਬਾਰੀ ਤੋਂ ਡਰੇ ਮਾਸੂਮ ਬਾਗ਼ ਵਿਚ ਸਥਿਤ ਇਕ ਖੂਹ ਵਿਚ ਕੁੱਦਣ ਲੱਗੇ।ਦਸ ਦਈਏ ਕਿ ਗੋਲੀਬਾਰੀ ਤੋਂ ਬਾਅਦ ਖੂਹ 'ਚੋਂ 200 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋਈਆਂ ਸਨ।ਇਸ ਘਟਨਾ ਦਾ ਊਧਮ ਸਿੰਘ 'ਤੇ ਕਾਫ਼ੀ ਪ੍ਰਭਾਵ ਪਿਆ,ਜਿਸ ਨੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਇਸ ਘਟਨਾ ਦਾ ਬਦਲਾ ਲੈਂਦਿਆਂ ਬਰਤਾਨਵੀ ਲੈਫਟੀਨੈਂਟ ਗਵਰਨਰ ਮਾਈਕਲ ਜਨਰਲ ੳਡਵਾਇਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ।ਜਨਰਲ ਓਡਵਾਇਰ ਨੇ ਅੱਜ ਦੇ ਦਿਨ ਜਲਿਆਂਵਾਲਾ ਬਾਗ਼ 'ਚ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾ ਕੇ ਕੀਤੇ ਸਨ ਸ਼ਹੀਦਊਧਮ ਸਿੰਘ ਨੂੰ ਇਸ ਦੋਸ਼ ਵਿਚ 31 ਜੁਲਾਈ 1940 ਨੂੰ ਫ਼ਾਂਸੀ 'ਤੇ ਚੜ੍ਹਾ ਦਿਤਾ ਗਿਆ ਸੀ।ਭਾਰਤੀ ਇਤਿਹਾਸ ਵਿਚ ਇਸ ਖ਼ੂਨੀ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

-PTCNews

Related Post