ਸ੍ਰੀ ਹਰਿਮੰਦਰ ਸਾਹਿਬ 'ਚ ਬਣਾਏ ਜਾ ਰਹੇ Tik-Tok 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਬਿਆਨ

By  Jashan A February 7th 2020 08:11 PM -- Updated: February 7th 2020 08:13 PM

ਸ੍ਰੀ ਅੰਮ੍ਰਿਤਸਰ ਸਾਹਿਬ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੋਕਾਂ ਵੱਲੋਂ ਗੀਤਾਂ 'ਤੇ ਲਗਾਤਾਰ ਟਿਕ ਟੋਕ ਵੀਡੀਓ ਬਣਾਈਆਂ ਜਾ ਰਹੀਆਂ ਹਨ। ਜਿਸ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਪ੍ਰੀਕਿਰਿਆ ਦਿੱਤੀ ਹੈ।

Tik Tok ਉਹਨਾਂ ਕਿਹਾ ਕਿ ਜੇ ਸ੍ਰੀ ਹਰਿਮੰਦਰ ਸਾਹਿਬ ’ਚ ਗੀਤਾਂ ’ਤੇ ਵੀਡੀਓਜ਼ ਬਣਾਉਣ ਦਾ ਸਿਲਸਿਲਾ ਨਾ ਰੁਕਿਆ, ਤਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮੋਬਾਇਲ ਫ਼ੋਨ ਲਿਆਉਣ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਵੀ ਲੈਣਾ ਪੈ ਸਕਦਾ ਹੈ।

Tik Tok ਜਥੇਦਾਰ ਨੇ ਕਿਹਾ ਕਿ ਸੇਵਾਦਾਰਾਂ ਦੀ ਗਿਣਤੀ ਵਿਚ ਵਾਧਾ ਕਰਨਾ ਮਾਮਲੇ ਦਾ ਹੱਲ ਨਹੀਂ ਹੈ ਕਿਉਂਕਿ ਜਦੋਂ ਸੇਵਾਦਾਰ ਸੰਗਤ ਨੂੰ ਅਜਿਹਾ ਕਰਨ ਤੋਂ ਵਰਜਦੇ ਹਨ ਤਾਂ ਉਹ ਸੇਵਾਦਾਰਾਂ ਨਾਲ ਝਗੜ ਪੈਂਦੇ ਹਨ। ਇਸ ਨੂੰ ਦੇਖਦੇ ਹੋਏ ਆਉਂਦੇ ਦਿਨਾਂ ਵਿਚ ਸਖਤ ਫੈਸਲਾ ਲਿਆ ਜਾ ਸਕਦਾ ਹੈ।ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਪ ਹੀ ਅਜਿਹੀਆਂ ਗ਼ਲਤ ਗੱਲਾਂ ਲਈ ਮੋਬਾਇਲ ਫ਼ੋਨ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ: ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ Tik-Tok ਬਣਾਉਣ ਵਾਲੀ ਕੁੜੀ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਟਿਕਟਾਕ ਵੀਡੀਓ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪਿਛਲੇ ਦਿਨੀਂ ਕੁਝ ਲੜਕੀਆਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਅੰਦਰ ਇਕ ਅਸੱਭਿਅਕ ਗੀਤ 'ਤੇ ਵੀਡੀਓ ਬਣਾਈ ਗਈ ਸੀ, ਜਿਸ 'ਤੇ ਐੱਸ. ਜੀ. ਪੀ. ਸੀ. ਨੇ ਨੋਟਿਸ ਲੈਂਦਿਆਂ ਹੋਇਆਂ ਕਾਰਵਾਈ ਕਰਨ ਦੀ ਗੱਲ ਆਖੀ ਸੀ।

Tik Tok ਇਸ ਤੋਂ ਪਹਿਲਾਂ ਵੀ ਅਕਾਨਸ਼ਾ ਨਾਮ ਦੀ ਇੱਕ ਲੜਕੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਅੰਦਰ ਟਿਕ-ਟੋਕ ਵੀਡੀਓ ਬਣਾਈ ਸੀ, ਜਿਸ ਦੇ ਵਾਇਰਲ ਹੋਣ 'ਤੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਪਾਇਆ ਗਿਆ ਤੇ ਸ਼੍ਰੋਮਣੀ ਕਮੇਟੀ ਨੇ ਸਖਤ ਰੁਖ ਅਖਤਿਆਰ ਕਰ ਉਸ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਲੜਕੀ ਨੇ ਮੁਆਫੀ ਮੰਗ ਲਈ ਸੀ।

-PTC News

Related Post