ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਨਾਲ ਵਾਪਰਿਆ ਵੱਡਾ ਹਾਦਸਾ , ਮਾਤਮ 'ਚ ਬਦਲੀਆਂ ਖੁਸ਼ੀਆਂ

By  Shanker Badra August 15th 2019 07:07 PM -- Updated: August 15th 2019 07:08 PM

ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਨਾਲ ਵਾਪਰਿਆ ਵੱਡਾ ਹਾਦਸਾ , ਮਾਤਮ 'ਚ ਬਦਲੀਆਂ ਖੁਸ਼ੀਆਂ:ਗਿੱਦੜਬਾਹਾ : ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚੋ ਇੱਕ ਰੱਖੜੀ ਦਾ ਤਿਉਹਾਰ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਵਾਰ ਰੱਖੜੀ ਅਤੇ ਆਜ਼ਾਦੀ ਦਿਵਸ ਇਕੱਠੇ ਅਤੇ ਇਕੋ ਦਿਨ ਆਏ ਹਨ। ਜੇਕਰ ਇਸ ਦਿਨ ਕੋਈ ਹਾਦਸਾ ਵਾਪਰ ਜਾਵੇਂ ਤਾਂ ਉਸ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ।

Gidderbaha Near Road Accident ,Woman Death ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਨਾਲ ਵਾਪਰਿਆ ਵੱਡਾ ਹਾਦਸਾ , ਮਾਤਮ 'ਚ ਬਦਲੀਆਂ ਖੁਸ਼ੀਆਂ

ਇਸ ਦੌਰਾਨ ਗਿੱਦੜਬਾਹਾ ਨੇੜੇ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਸੂਰਘੁਰੀ ਜ਼ਿਲ੍ਹਾ ਫ਼ਰੀਦਕੋਟ ਦੇ ਰੂਪ 'ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Gidderbaha Near Road Accident ,Woman Death ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਭੈਣ ਨਾਲ ਵਾਪਰਿਆ ਵੱਡਾ ਹਾਦਸਾ , ਮਾਤਮ 'ਚ ਬਦਲੀਆਂ ਖੁਸ਼ੀਆਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਡੀਗੜ੍ਹ : ਪੀਜੀ ‘ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ ‘ਚ ਜੁਟੀ ਪੁਲਿਸ

ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਲੜਕੇ ਨਾਲ ਮੋਟਰਸਾਈਕਲ 'ਤੇ ਗਿੱਦੜਬਾਹਾ ਤੋਂ ਮਲੋਟ ਰਸਤੇ ਰਾਹੀਂ ਪਿੰਡ ਰਾਸੂਆਣਾ ਰਾਜਸਥਾਨ ਵਿਖੇ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਸੀ। ਜਦੋਂ ਉਹ ਜੁੜਵੀਆਂ ਨਹਿਰਾਂ ਕੋਲ ਪਹੁੰਚੇ ਤਾਂ ਉਸ ਦੀ ਚੁੰਨੀ ਮੋਟਰਸਾਈਕਲ ਦੇ ਪਿਛਲੇ ਚੱਕੇ ਵਿਚ ਆ ਗਈ ਅਤੇ ਜਸਵਿੰਦਰ ਕੌਰ ਦੀ ਗਲਾ ਘੁੱਟ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ।

-PTCNews

Related Post