ਗਲੋਬਲ ਕਬੱਡੀ ਲੀਗ: ਅੱਜ ਦੇ ਮੈਚਾਂ 'ਚ ਇਹਨਾਂ 2 ਟੀਮਾਂ ਨੇ ਮਾਰੀ ਬਾਜੀ

By  Joshi October 26th 2018 07:29 PM -- Updated: October 26th 2018 07:31 PM

ਗਲੋਬਲ ਕਬੱਡੀ ਲੀਗ: ਅੱਜ ਦੇ ਮੈਚਾਂ 'ਚ ਇਹਨਾਂ 2 ਟੀਮਾਂ ਨੇ ਮਾਰੀ ਬਾਜੀ,ਲੁਧਿਆਣਾ: ਗਲੋਬਲ ਕਬੱਡੀ ਲੀਗ ਦੇ 13ਵੇਂ ਦਿਨ ਅੱਜ ਇੱਕ ਵਾਰ ਫਿਰ ਤੋਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਰੌਣਕਾਂ ਲੱਗੀਆਂ। ਜਿਸ ਦੌਰਾਨ ਅੱਜ ਲੁਧਿਆਣਾ ਵਿੱਚ 4 ਟੀਮਾਂ ਆਪਸ ਵਿੱਚ ਭਿੜੀਆਂ।

ਜਿਸ ਦੌਰਾਨ ਦਿਨ ਦਾ ਪਹਿਲਾ ਮੈਚ ਦਿੱਲੀ ਟਾਈਗਰਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚੋਂ ਦਿੱਲੀ ਦੀ ਟੀਮ ਨੇ ਮੈਪਲ ਲੀਫ਼ ਕੈਨੇਡਾ ਨੂੰ 55-47 ਦੇ ਫਰਕ ਨਾਲ ਮਾਤ ਦਿੱਤੀ। ਅਤੇ ਦਿਨ ਦਾ ਦੂਸਰਾ ਮੈਚ ਕੈਲੇਫੋਰਨੀਆ ਈਗਲਜ਼ ਅਤੇ ਹਰਿਆਣਾ ਲਾਇਨਜ ਦੇ ਵਿਚਕਾਰ ਖੇਡਿਆ ਗਿਆ।

ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ : ਨਵਜੋਤ ਕੌਰ ਸਿੱਧੂ ‘ਤੇ ਦਰਜ ਹੋਇਆ ਪਰਚਾ , ਜਾਣੋ ਕਦੋਂ ਹੋਵੇਗੀ ਸੁਣਵਾਈ

ਜਿਸ ਦੌਰਾਨ ਦੋਨਾਂ ਹੀ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੈਲੇਫੋਰਨੀਆ ਈਗਲਜ਼ ਦੀ ਟੀਮ ਨੇ ਹਰਿਆਣਾ ਲਾਇਨਜ ਨੂੰ 63-43 ਦੇ ਵੱਡੇ ਫਰਕ ਨਾਲ ਰੋਂਦਿਆਂ।

—PTC News

Related Post