ਅੱਜ ਹੀ ਪੜ੍ਹੋ ਸੋਨਾ ਖਰੀਦਣ ਵਾਲਿਆਂ ਲਈ ਕੀ ਹੈ ਖ਼ੁਸ਼ਖ਼ਬਰੀ

By  Jagroop Kaur February 2nd 2021 05:07 PM

ਬੀਤੇ ਦਿਨੀਂ ਕੇਂਦਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ , ਜਿਸ ਤੋਂ ਠੀਕ ਇੱਕ ਦਿਨ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। Multi commodity exchange ’ਤੇ ਸਵੇਰੇ 10:30 ਵਜੇ ਅਪ੍ਰੈਲ 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 369 ਰੁਪਏ 0.76 ਫ਼ੀਸਦੀ ਦੀ ਟੁੱਟ ਨਾਲ 48.351 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰ ਰਿਹਾ ਸੀ।Gold price trading flat after five sessions of fall; silver rates at Rs  68,500

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਪ੍ਰੈਲ contract ਵਾਲੇ ਸੋਨੇ ਦਾ ਭਾਅ 48,720 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਦੂਜੇ ਪਾਸੇ ਜੂਨ 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 351 ਰੁਪਏ ਭਾਵ 0.72 ਫ਼ੀਸਦੀ ਦੀ ਗਿਰਾਵਟ ਨਾਲ 48,459 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ। ਇਸ ਤੋਂ ਪਿਛਲੇ ਪੱਧਰ ’ਚ ਜੂਨ Contract ਵਾਲੇ ਸੋਨੇ ਦਾ ਮੁੱਲ 48,810 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।

Gold price today plunge, fall ₹1,600 in 2 days; silver rates crash

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ

Multi Commodity Exchange ’ਤੇ ਸਵੇਰੇ 10:31 ਵਜੇ ਮਾਰਚ 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 1,760 ਰੁਪਏ ਭਾਵ 2.39 ਫ਼ੀਸਦੀ ਦੀ ਗਿਰਾਵਟ ਨਾਲ 71.906 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸ ਤੋਂ ਪਿਛਲੇ ਪੱਧਰ ’ਚ ਮਾਰਚ contract ਵਾਲੀ ਚਾਂਦੀ ਦੀ ਕੀਮਤ 71,906 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

Gold price sees biggest single-day fall in Kerala | Kerala Business News |  Manorama English

ਉੱਥੇ ਹੀ ਮਈ 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 1,785 ਰੁਪਏ ਭਾਵ 2.39 ਦੀ ਟੁੱਟ ਨਾਲ 73,046 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸ ਤੋਂ ਪਿਛਲੇ ਪੱਧਰ ’ਚ ਮਈ 2021 contract ਵਾਲੀ ਚਾਂਦੀ ਦੀ ਕੀਮਤ 74,831 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

ਹਾਲਾਂਕਿ, ਸੋਨਾ ਆਪਣੇ ਜ਼ਿਆਦਾਤਰ ਘਾਟੇ ਨੂੰ ਪੂਰਾ ਕਰਨ ਵਿਚ ਸਫਲ ਰਿਹਾ ਹੈ ਅਤੇ ਬੰਦ ਹੋਣ ਦੇ ਅਧਾਰ ਤੇ, 28 ਜਨਵਰੀ ਦੀਆਂ ਕੀਮਤਾਂ ਦੇ ਮੁਕਾਬਲੇ ਇਹ ਅੱਧਾ ਫੀਸਦ ਘੱਟ ਸੀ. ਜ਼ਿਆਦਾਤਰ ਵਸਤੂ ਮਾਹਿਰਾਂ ਨੇ ਕਸਟਮ ਡਿਊਟੀ ਘੋਸ਼ਣਾ ਵਿੱਚ ਕਟੌਤੀ ਦੀ ਸ਼ਲਾਘਾ ਕੀਤੀ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਕਦਮ ਗਾਹਕਾਂ ਵਿੱਚ ਸੋਨੇ ਦੀ ਵਧੇਰੇ ਖਰੀਦ ਨੂੰ ਉਤਸ਼ਾਹਤ ਕਰੇਗਾ।

PTC NEWS

Related Post