ਅੱਜ ਹੀ ਪੜ੍ਹੋ ਸੋਨਾ ਖਰੀਦਣ ਵਾਲਿਆਂ ਲਈ ਕੀ ਹੈ ਖ਼ੁਸ਼ਖ਼ਬਰੀ
ਬੀਤੇ ਦਿਨੀਂ ਕੇਂਦਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ , ਜਿਸ ਤੋਂ ਠੀਕ ਇੱਕ ਦਿਨ ਬਾਅਦ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। Multi commodity exchange ’ਤੇ ਸਵੇਰੇ 10:30 ਵਜੇ ਅਪ੍ਰੈਲ 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 369 ਰੁਪਏ 0.76 ਫ਼ੀਸਦੀ ਦੀ ਟੁੱਟ ਨਾਲ 48.351 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰ ਰਿਹਾ ਸੀ।
ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ
ਉੱਥੇ ਹੀ ਮਈ 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 1,785 ਰੁਪਏ ਭਾਵ 2.39 ਦੀ ਟੁੱਟ ਨਾਲ 73,046 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸ ਤੋਂ ਪਿਛਲੇ ਪੱਧਰ ’ਚ ਮਈ 2021 contract ਵਾਲੀ ਚਾਂਦੀ ਦੀ ਕੀਮਤ 74,831 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।
ਹਾਲਾਂਕਿ, ਸੋਨਾ ਆਪਣੇ ਜ਼ਿਆਦਾਤਰ ਘਾਟੇ ਨੂੰ ਪੂਰਾ ਕਰਨ ਵਿਚ ਸਫਲ ਰਿਹਾ ਹੈ ਅਤੇ ਬੰਦ ਹੋਣ ਦੇ ਅਧਾਰ ਤੇ, 28 ਜਨਵਰੀ ਦੀਆਂ ਕੀਮਤਾਂ ਦੇ ਮੁਕਾਬਲੇ ਇਹ ਅੱਧਾ ਫੀਸਦ ਘੱਟ ਸੀ. ਜ਼ਿਆਦਾਤਰ ਵਸਤੂ ਮਾਹਿਰਾਂ ਨੇ ਕਸਟਮ ਡਿਊਟੀ ਘੋਸ਼ਣਾ ਵਿੱਚ ਕਟੌਤੀ ਦੀ ਸ਼ਲਾਘਾ ਕੀਤੀ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਕਦਮ ਗਾਹਕਾਂ ਵਿੱਚ ਸੋਨੇ ਦੀ ਵਧੇਰੇ ਖਰੀਦ ਨੂੰ ਉਤਸ਼ਾਹਤ ਕਰੇਗਾ।
PTC NEWS