ਕੇਂਦਰ ਸਰਕਾਰ ਦਾ ਨਵਾਂ ਹੁਕਮ, ਇਨ੍ਹਾਂ ਅਧਿਕਾਰੀਆਂ ਨੂੰ ਆਉਣਾ ਪਵੇਗਾ ਦਫਤਰ

By  Baljit Singh June 14th 2021 08:26 PM

ਨਵੀਂ ਦਿੱਲੀ: ਕੋਰੋਨਾ ਇਨਫੈਕਸ਼ਨ ਵਿਚ ਆ ਰਹੀ ਕਮੀ ਦੇ ਮੱਦੇਨਜ਼ਰ ਲੇਬਰ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਇੱਕ ਆਦੇਸ਼ ਵਿਚ ਵਧੀਕ ਸਕੱਤਰ ਅਤੇ ਉਸ ਤੋਂ ਉੱਚੇ ਪੱਧਰ ਦੇ ਸਾਰੇ ਅਧਿਕਾਰੀਆਂ ਨੂੰ ਪੂਰਾ ਹਫਤੇ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਹਾਲਾਂਕਿ ਦਿਵਿਆਂਗ ਅਤੇ ਗਰਭਵਤੀ ਮਹਿਲਾ ਅਧਿਕਾਰੀਆਂ ਨੂੰ ਘਰ ਤੋਂ ਕੰਮ ਜਾਰੀ ਰੱਖਣ ਦੀ ਆਗਿਆ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: ਤੇਜ਼ੀ ਨਾਲ ਵਧ ਰਿਹੈ Fake App ਸਕੈਮ, ਇੰਝ ਪਛਾਣੋ ਕਿਹੜੀ ਐਪ ਅਸਲੀ ਤੇ ਕਿਹੜੀ ਨਕਲੀ

ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆ ਅਤੇ ਵਿਭਾਗਾਂ ਨੂੰ ਜਾਰੀ ਆਦੇਸ਼ ਮੁਤਾਬਕ, ਵਧੀਕ ਸਕੱਤਰ ਤੋਂ ਹੇਠਾਂ ਪੱਧਰ ਦੇ 50 ਫੀਸਦ ਅਧਿਕਾਰੀ ਦਫ਼ਤਰ ਆਣਗੇ ਅਤੇ ਬਾਕੀ ਘਰ ਤੋਂ ਕੰਮ ਕਰਣਗੇ। ਦਫ਼ਤਰ ਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ। ਇਸ ਵਿਚ ਕਿਸੇ ਪ੍ਰਕਾਰ ਦੀ ਢਿੱਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

ਪੜੋ ਹੋਰ ਖਬਰਾਂ: 73 ਫੀਸਦੀ ਬਜ਼ੁਰਗਾਂ ਨਾਲ ਲਾਕਡਾਊਨ ਦੌਰਾਨ ਹੋਇਆ ਗਲਤ ਵਤੀਰਾ

ਦਫਤਰਾਂ ਵਿਚ ਭੀੜ ਤੋਂ ਬਚਨ ਲਈ ਦਫਤਰਾਂ ਦੇ ਸਮੇਂ ਸਵੇਰੇ 9 ਤੋਂ ਸ਼ਾਮ 5.30 ਵਜੇ, ਸਵੇਰੇ 9.30 ਤੋਂ ਸ਼ਾਮ ਛੇ ਵਜੇ ਅਤੇ ਸਵੇਰੇ 10 ਤੋਂ ਸ਼ਾਮ 6.30 ਵਜੇ ਤੱਕ ਹੋਣਗੇ। ਕੰਟੇਨਮੈਂਟ ਜ਼ੋਨ ਵਿਚ ਰਹਿਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਉਸ ਦੇ ਖੁੱਲਣ ਤੱਕ ਘਰ ਤੋਂ ਕੰਮ ਕਰਣਗੇ। ਮੀਟਿੰਗ ਜਿੱਥੇ ਤੱਕ ਸੰਭਵ ਹੋਵੇ, ਵੀਡੀਓ ਕਾਨਫਰੰਸਿੰਗ ਨਾਲ ਹੋਣਗੀਆਂ ਅਤੇ ਵਿਜ਼ਿਟਰਸ ਨਾਲ ਉਦੋਂਤੱਕ ਆਹਮਣੇ-ਸਾਹਮਣੇ ਮੀਟਿੰਗ ਨਹੀਂ ਹੋਵੇਗੀ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ। ਇਹ ਹੁਕਮ 16 ਤੋਂ 30 ਜੂਨ ਤੱਕ ਪ੍ਰਭਾਵੀ ਹੋਣਗੇ।

ਪੜੋ ਹੋਰ ਖਬਰਾਂ: ਹੁਣ ਅਮਰੀਕਾ ਜਾਣ ਵੇਲੇ ਵਿਦਿਆਰਥੀਆਂ ਨੂੰ ਨਹੀਂ ਪਵੇਗੀ ਕਿਸੇ ‘ਟੀਕਾ ਸਰਟੀਫਿਕੇਟ’ ਦੀ ਲੋੜ

ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜੀਆਂ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਨਾਲ 3,921 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਗਿਣਤੀ ਵਧਕੇ 3,74,305 ਹੋ ਗਈ ਹੈ।

-PTC News

Related Post