ਹੜ੍ਹ 'ਚ ਫਸੇ ਮਾਸੂਮਾਂ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ

By  Jashan A August 11th 2019 12:44 PM

ਹੜ੍ਹ 'ਚ ਫਸੇ ਮਾਸੂਮਾਂ ਲਈ ਫਰਿਸ਼ਤਾ ਬਣ ਕੇ ਆਇਆ ਇਹ ਪੁਲਿਸ ਮੁਲਾਜ਼ਮ, ਇੰਝ ਬਚਾਈ ਜਾਨ,ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ। ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਜਰਾਤ 'ਚ ਹੜ੍ਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਰੱਖਿਆ ਟੀਮਾਂ ਵੱਲੋਂ ਲਗਾਤਾਰ ਲੋਕਾਂ ਨੂੰ ਬਚਾਉਣ ਦੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਪੁਲਿਸ ਕਰਮਚਾਰੀ ਦੀ ਦਲੇਰੀ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ:ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਥਾਈਂ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ

https://twitter.com/ANI/status/1160441681294036992?s=20

ਦਰਅਸਲ, ਇਸ ਪੁਲਿਸ ਕਰਮਚਾਰੀ ਨੇ ਹੜ੍ਹ 'ਚ ਫਸੀਆਂ ਬੱਚੀਆਂ ਦੀ ਜਾਨ ਬਚਾਈ ਹੈ। ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਪੁਲਿਸ ਕਰਮੀ ਆਪਣੇ ਮੋਢਿਆਂ 'ਤੇ ਬੈਠਾ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲੈ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੜ੍ਹਾਈ ਲਈ ਸਵੇਰੇ-ਸਵੇਰੇ ਬੱਚੇ ਸਕੂਲ ਗਏ ਸਨ, ਤਾਂ ਬਾਰਿਸ਼ ਸ਼ੁਰੂ ਹੋ ਗਈ।

ਲਗਾਤਾਰ 5 ਘੰਟੇ ਬਾਰਿਸ਼ ਪੈਂਦੀ ਰਹੀ। ਜਿਸ ਕਾਰਨ ਬੱਚੇ ਸਕੂਲ 'ਚ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵਿਚ ਕੁੱਲ 43 ਬੱਚੇ ਫਸੇ ਹੋਏ ਸਨ। ਓਧਰ ਗੁਜਰਾਤ ਪੁਲਸ ਅਤੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਾਂਸਟੇਬਲ ਪ੍ਰਿਥਵੀਰਾਜ ਸਿੰਘ ਜਾਡੇਜਾ ਦੇ ਕੰਮ ਦੀ ਤਰੀਫ਼ ਕੀਤੀ ਹੈ।

-PTC News

Related Post