ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ 'ਤੇ ਚੱਲ ਕੇ ਰਚਿਆ ਇਤਿਹਾਸ

By  Shanker Badra September 11th 2019 01:56 PM -- Updated: September 11th 2019 01:58 PM

ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ 'ਤੇ ਚੱਲ ਕੇ ਰਚਿਆ ਇਤਿਹਾਸ:ਨਿਊਯਾਰਕ : ਇੱਕ ਬਿਮਾਰੀ ਦੇ ਨਾਲ ਦੋਵੇਂ ਲੱਤਾਂ ਗੁਆ ਚੁੱਕੀ 9 ਸਾਲਾ ਲੜਕੀ ਨੇ ਨਿਊਯਾਰਕ ਫੈਸ਼ਨ ਵੀਕ ਦੇ ਰੈਂਪ 'ਤੇ ਚੱਲ ਕੇ ਰਿਕਾਰਡ ਬਣਾਇਆ ਹੈ। ਜਾਣਕਾਰੀ ਅਨੁਸਾਰ ਡੇਜ਼ੀ ਡੀਮੈਟਰੀ ਦੋਵੇਂ ਲੱਤਾਂ ਗਵਾਉਣ ਤੋਂ ਬਾਅਦ ਨਿਊਯਾਰਕ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਲੜਕੀ ਬਣ ਗਈ ਹੈ। ਬਚਪਨ ਦੇ ਵਿੱਚ ਡੇਜ਼ੀ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਸਨ।

handicapped Girl New York Fashion Week Record by walking the ramp ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ 'ਤੇ ਚੱਲ ਕੇ ਰਚਿਆ ਇਤਿਹਾਸ

ਦਰਅਸਲ 'ਚ ਜਦੋਂ ਡੇਜ਼ੀ ਅਜੇ ਗਰਭ ਵਿੱਚ ਸੀ ਤਾਂ ਉਸਦੇ ਮਾਪਿਆਂ ਨੂੰ ਪਤਾ ਚੱਲਿਆ ਕਿ ਲੜਕੀ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੈ। ਡੇਜ਼ੀ ਦੀ ਇੱਕ ਲੱਤ ਵਿੱਚ ਹੱਡੀ ਨਹੀਂ ,ਜਦਕਿ ਦੂਜੀ ਲੱਤ ਵਿੱਚ ਵੀ ਹੱਡੀਆਂ ਦਾ ਥੋੜ੍ਹਾ ਜਿਹਾ ਵਿਕਾਸ ਹੋਇਆ ਹੈ ਤਾਂ ਉਸ ਦੀਆਂ ਦੋਵੇਂ ਲੱਤਾਂ 8 ਘੰਟੇ ਦੀ ਸਰਜਰੀ ਤੋਂ ਬਾਅਦ ਕੱਟੀਆਂ ਗਈਆਂ ਸਨ।

handicapped Girl New York Fashion Week Record by walking the ramp ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ 'ਤੇ ਚੱਲ ਕੇ ਰਚਿਆ ਇਤਿਹਾਸ

ਡੇਜ਼ੀ ਨੇ ਦੱਸਿਆ ਕਿ ਉਸ ਨੂੰ ਨਿਊਯਾਰਕ ਫੈਸ਼ਨ ਵੀਕ ਵਿੱਚ ਸ਼ਾਮਲ ਹੋਣ ‘ਤੇ ਮਾਣ ਹੈ। ਡੇਜ਼ੀ ਨੇ ਐਤਵਾਰ ਨੂੰ ਨਿਊਯਾਰਕ ਫੈਸ਼ਨ ਵੀਕ ਵਿੱਚ ਲੂਲੂ ਬ੍ਰਾਂਡ ਲਈ ਰੈਂਪ ਵਾਕ ਕੀਤਾ ਸੀ। ਇਸ ਦੌਰਾਨ ਡੇਜ਼ੀ ਦੀ 11 ਸਾਲਾ ਭੈਣ ਐਲਾ ਨੇ ਵੀ ਰੈਂਪ 'ਤੇ ਉਸ ਦਾ ਸਮਰਥਨ ਕੀਤਾ।ਹੁਣ 9 ਸਾਲਾ ਮਾਡਲ ਡੇਜ਼ੀ ਵੀ ਇਸ ਮਹੀਨੇ ਪੈਰਿਸ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਜਾ ਰਹੀ ਹੈ। ਉਹ ਬਰਮਿੰਘਮ ਦੀ ਵਸਨੀਕ ਹੈ।

handicapped Girl New York Fashion Week Record by walking the ramp ਇਸ ਲੜਕੀ ਦੀਆਂ ਕੱਟ ਚੁੱਕੀਆਂ ਨੇ ਦੋਵੇਂ ਲੱਤਾਂ , ਫ਼ਿਰ ਵੀ ਰੈਂਪ 'ਤੇ ਚੱਲ ਕੇ ਰਚਿਆ ਇਤਿਹਾਸ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ ਪੂਰਾ ਮਾਮਲਾ

ਡੇਜ਼ੀ 8 ਸਾਲ ਦੀ ਉਮਰ ਤੋਂ ਹੀ ਨਕਲੀ ਲੱਤਾਂ ਦੀ ਮਦਦ ਨਾਲ ਮਾਡਲਿੰਗ ਕਰ ਰਹੀ ਹੈ। ਡੇਜ਼ੀ ਜਨਮ ਤੋਂ ਹੀ ਫਾਈਬੂਲਰ ਹੇਮੀਮੇਲੀਆ ਨਾਮ ਦੀ ਬਿਮਾਰੀ ਤੋਂ ਪੀੜਤ ਸੀ। ਇਸ ਦੇ ਕਾਰਨ ਹੀ ਹੱਡੀਆਂ ਦਾ ਵਿਕਾਸ ਨਹੀਂ ਹੋ ਹੋਇਆ ਸੀ ਅਤੇ 18 ਮਹੀਨਿਆਂ ਦੀ ਉਮਰ ਵਿਚ ਡਾਕਟਰਾਂ ਨੇ ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਸਨ। ਉਹ ਨਾਈਕ ਅਤੇ ਬੋਡੇਨ ਵਰਗੇ ਬ੍ਰਾਂਡਾਂ ਲਈ ਵੀ ਕੈਪੇਨ ਕਰ ਚੁੱਕੀ ਹੈ।

-PTCNews

Related Post