ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ  ਪੂਰਾ ਮਾਮਲਾ

Diljit Dosanjh clarifies over the performance in Pakistan
ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ  ਪੂਰਾ ਮਾਮਲਾ 

ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ  ਪੂਰਾ ਮਾਮਲਾ:ਮੁੰਬਈ : ਪਾਕਿਸਤਾਨ ਵਿਚ ਪੇਸ਼ਕਾਰੀ ਕਰਨ ਤੋਂ ਬਾਅਦ ਗਾਇਕ ਮੀਕਾ ਸਿੰਘ ਦਾ ਵਿਵਾਦ ਅਜੇ ਠੰਡਾ ਨਹੀਂ ਹੋਇਆ ਸੀ ਕਿ ਇਕ ਹੋਰ ਗਾਇਕ ਅਤੇ ਅਦਾਕਾਰ ਮੁਸੀਬਤ ਵਿਚ ਫ਼ਸਦੇ ਨਜ਼ਰ ਆ ਰਹੇ ਹਨ। ਜਿਸ ਕਰਕੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵਿਦੇਸ਼ ਮੰਤਰਾਲੇ ਨੂੰ ਦਿਲਜੀਤ ਦੁਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਦਿਲਜੀਤ ਦੁਸਾਂਝ ਨੇ ਇਸ ਸੱਦੇ ਨੂੰ ਸਿਰੇ ਤੋਂ ਨਿਕਾਰਿਆ ਹੈ।

Diljit Dosanjh clarifies over the performance in Pakistan
ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ  ਪੂਰਾ ਮਾਮਲਾ

ਦਰਅਸਲ ‘ਚ ਦਿਲਜੀਤ ਦੁਸਾਂਝ 21 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਮੋਟਰ ਰੇਹਾਨ ਸਿੱਦੀਕੀ ਦੇ ਸੱਦੇ ‘ਤੇ ਅਮਰੀਕਾ ਵਿਚ ਪ੍ਰੋਗਰਾਮ ਕਰਨ ਵਾਲੇ ਸਨ ,ਜਿਸ ਨੂੰ ਲੈ ਕੇ ਉਹ ਮੀਡੀਆ ਦੀਆਂ ਸੁਰਖੀਆਂ ਵਿੱਚ ਬਣੇ ਹੋਏ ਸਨ। ਇਸ ਦੌਰਾਨ ਦਿਲਜੀਤ ਦੁਸਾਂਝ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਂ ਇਸ ਸੱਦੇ ਨੂੰ ਪ੍ਰਵਾਨ ਨਹੀਂ ਕੀਤਾ ,ਜਿਸ ਕਰਕੇ ਝੂਠੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।

Diljit Dosanjh clarifies over the performance in Pakistan
ਦਿਲਜੀਤ ਦੁਸਾਂਝ ਨੇ ਪਾਕਿਸਤਾਨ ਦੇ ਸੱਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ , ਜਾਣੋਂ  ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ FWICE ਨੇ ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ‘ਦਿਲਜੀਤ ਦੁਸਾਂਝ ਇਕ ਚੰਗਾ ਗਾਇਕ ਅਤੇ ਕਲਾਕਾਰ ਹੈ ਪਰ ਇਹ ਸਹੀ ਸਮਾਂ ਨਹੀਂ ਹੈ ਜੋ ਪਾਕਿਸਤਾਨ ਵਿਚ ਰਹਿੰਦੇ ਰੇਹਾਨ ਸਿੱਦੀਕੀ ਦੇ ਸੱਦੇ ਨੂੰ ਸਵੀਕਾਰ ਕਰੇ। ਅਜਿਹੀ ਸਥਿਤੀ ਵਿਚ ਅਸੀਂ ਮੰਗ ਕਰਦੇ ਹਾਂ ਕਿ ਉਸ ਦਾ ਵੀਜ਼ਾ ਰੱਦ ਕੀਤਾ ਜਾਵੇ।
-PTCNews