Google ਮਨਾ ਰਿਹੈ ਆਪਣਾ 21ਵਾਂ ਜਨਮ ਦਿਨ, ਅਪਣੇ ਲਈ ਬਣਾਇਆ ਖਾਸ Doodle

By  Jashan A September 27th 2019 12:41 PM

Google ਮਨਾ ਰਿਹੈ ਆਪਣਾ 21ਵਾਂ ਜਨਮ ਦਿਨ, ਅਪਣੇ ਲਈ ਬਣਾਇਆ ਖਾਸ Doodle,ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਵੱਡਾ ਸਰਚ ਇੰਜਨ ਗੂਗਲ ਦਾ ਅੱਜ ਜਨਮ ਦਿਨ ਹੈ। ਗੂਗਲ ਅੱਜ 21 ਸਾਲਾ ਦਾ ਹੋ ਗਿਆ ਹੈ। ਹਰ ਖਾਸ ਮੌਕੇ 'ਤੇ ਡੂਡਲ ਬਣਾਉਣ ਵਾਲੇ ਗੂਗਲ ਨੇ ਅੱਜ ਆਪਣੇ ਜਨਮਦਿਨ 'ਤੇ ਵੀ ਇੱਕ ਖਾਸ ਡੂਡਲ ਬਣਾਇਆ ਹੈ। ਗੂਗਲ ਡੂਡਲ ਵਿਚ ਅੱਜ ਗੂਗਲ ਨੇ ਆਪਣਾ ਪੁਰਾਣਾ ਕੰਪਿਊਟਰ ਦਿਖਾਇਆ ਹੈ। ਜਿਸ ਨਾਲ ਇੱਕ ਮਾਊਸ ਅਤੇ ਪ੍ਰਿੰਟਰ ਵੀ ਹੈ।

Happy Birthday Googleਤੁਹਾਨੂੰ ਦੱਸ ਦੇਈਏ ਕਿ ਗੂਗਲ 1998 'ਚ ਲੈਰੀ ਪੇਜ ਅਤੇ ਸਰਜਰੀ ਬੇਨ ਦੁਆਰਾ ਬਣਾਇਆ ਗਿਆ ਸੀ। ਦੋਵੇਂ ਪੀਐਚਡੀ ਦੇ ਵਿਦਿਆਰਥੀ ਸਨ। ਸਰਚ ਇੰਜਨ ਗੂਗਲ ਬਣਾਉਣ ਦਾ ਵਿਚਾਰ ਇਹਨਾਂ ਦੋਵਾਂ ਦੇ ਦਿਮਾਗ 'ਚ ਆਇਆ ਸੀ।

ਹੋਰ ਪੜ੍ਹੋ: ਸਾਂਝਾ ਅਧਿਆਪਕ ਮੋਰਚਾ: 43ਵੇਂ ਦਿਨ ਵੀ ਮੱਘਦਾ ਰਿਹਾ ਅਧਿਆਪਕਾਂ ਦੇ ਸੰਘਰਸ਼ ਦਾ ਦੀਵਾ

Happy Birthday Googleਗੂਗਲ ਦੀ ਵਰਤੋਂ ਦੁਨੀਆ ਭਰ ਦੇ 40 ਦੇਸ਼ ਕਰਦੇ ਹਨ। ਕੰਪਨੀ ਦੇ ਦੁਨੀਆ ਭਰ ਵਿਚ 70 ਦਫ਼ਤਰ ਹਨ। ਗੂਗਲ ਲਈ ਡੋਮੇਨ ਨਾਂਅ 15 ਸਤੰਬਰ 1997 ਨੂੰ ਰਜਿਸਟਰ ਕੀਤਾ ਗਿਆ ਸੀ ਅਤੇ ਕੰਪਨੀ ਨੂੰ 4 ਸਤੰਬਰ 1998 ਨੂੰ ਸ਼ਾਮਲ ਕੀਤਾ ਗਿਆ ਸੀ। ਗੂਗਲ ਇੰਟਰਨੈਟ ਸਰਚ ਇੰਜਨ ਦੇ ਤੌਰ ‘ਤੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ।

Happy Birthday Googleਇਸ ਦਾ ਨਾਂਅ ਗੂਗਲ ਇਸ ਲਈ ਰੱਖਿਆ ਗਿਆ ਕਿਉਂਕਿ ਗੂਗਲ ਦੇ ਸਪੈਲਿੰਗ 10100 ਦੇ ਕਰੀਬ ਹਨ। ਇਹ ਸਪੈਲਿੰਗ ਅਤੇ ਗਿਣਤੀ ਲਾਰਜ ਸਕੇਲ ਸਰਚ ਇੰਜਨ ਦੇ ਟੀਚੇ ਨੂੰ ਪੂਰਾ ਕਰਦੀ ਹੈ ਅਤੇ ਅੱਜ ਗੂਗਲ 100 ਭਾਸ਼ਾਵਾਂ ਵਿਚ ਅਪਰੇਟ ਕਰ ਰਿਹਾ ਹੈ।

-PTC News

Related Post