ਮਮਦੋਟ ਵਿਖੇ HDFC ਬੈਂਕ 'ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ 'ਤੇ ਪਾਇਆ ਕਾਬੂ

By  Shanker Badra June 22nd 2019 02:57 PM

ਮਮਦੋਟ ਵਿਖੇ HDFC ਬੈਂਕ 'ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ 'ਤੇ ਪਾਇਆ ਕਾਬੂ:ਫਿਰੋਜ਼ਪੁਰ : ਸਰਹੱਦੀ ਕਸਬਾ ਮਮਦੋਟ ਦੇ ਬੱਸ ਸਟੈਂਡ 'ਤੇ ਸਥਿਤ ਐੱਚਡੀਐੱਫਸੀ ਬੈਂਕ ਦੀ ਬ੍ਰਾਂਚ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਬਾਰੇ ਜਦੋਂ ਆਸ -ਪਾਸੇ ਦੇ ਦੁਕਾਨਦਾਰਾਂ ਨੂੰ ਪਤਾ ਲੱਗਿਆ ਕਿ ਬੈਂਕ ਦੀ ਬ੍ਰਾਂਚ ਦੇ ਅੰਦਰੋਂ ਧੂੰਏਂ ਦੇ ਗੁਬਾਰ ਅਤੇ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਰੌਲਾ ਪਾ ਦਿੱਤਾ।

HDFC Bank at Mamdot Fire , People locks broke Fire Control
ਮਮਦੋਟ ਵਿਖੇ HDFC ਬੈਂਕ 'ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ 'ਤੇ ਪਾਇਆ ਕਾਬੂ

ਇਸ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਸਭ ਤੋਂ ਪਹਿਲਾਂ ਕਸਬੇ ਦੀ ਬਿਜਲੀ ਸੇਵਾ ਠੱਪ ਕਰਵਾ ਦਿੱਤੀ ਅਤੇ ਮਗਰੋਂ ਬੈਂਕ ਦੇ ਸ਼ਟਰ ਦੇ ਤਾਲੇ ਤੋੜ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ।ਹਾਲਾਂਕਿ ਮੌਕੇ 'ਤੇ ਮੋਜੂਦ ਲੋਕਾਂ ਵੱਲੋਂ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਹਕੀਕਤ ਜਾਂਚ ਮਗਰੋਂ ਹੀ ਸਾਹਮਣੇ ਆ ਸਕਦੀ ਹੈ।

HDFC Bank at Mamdot Fire , People locks broke Fire Control
ਮਮਦੋਟ ਵਿਖੇ HDFC ਬੈਂਕ 'ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ 'ਤੇ ਪਾਇਆ ਕਾਬੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ ‘ਚ ਸੁੱਟਿਆ !

ਇਸ ਦੌਰਾਨ ਅੱਗ ਬੁਝਾਉਣ ਵਾਲੇ ਲੋਕਾਂ ਨੇ ਦੱਸਿਆ ਕਿ ਬੈਂਕ ਵਾਲਿਆਂ ਦੀ ਲਾਪਰਵਾਹੀ ਕਾਰਨ ਬੈਂਕ ਨੂੰ ਅੱਗ ਲੱਗੀ ਹੈ।ਉਨ੍ਹਾਂ ਦੱਸਿਆ ਕਿ ਬੈਂਕ ਵਾਲੇ ਪੱਖੇ ਨੂੰ ਚੱਲਦਾ ਛੱਡ ਗਏ ਸਨ, ਜਿਸ ਕਾਰਨ ਸ਼ਾਰਟ ਸਰਕਟ ਹੋਇਆ ਤੇ ਬੈਂਕ ਨੂੰ ਅੱਗ ਲੱਗ ਗਈ।ਪੁਲਿਸ ਵੱਲੋਂ ਅੱਗ ਲੱਗਣ ਸਬੰਧੀ ਬੈਂਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

-PTCNews

Related Post