ਡੀ. ਐੱਸ. ਪੀ. ਅਤੁਲ ਸੋਨੀ ਨੂੰ ਲੱਗਿਆ ਝਟਕਾ, ਹਾਈਕੋਰਟ ਨੇ ਲਿਆ ਇਹ ਫੈਸਲਾ

By  Jashan A January 31st 2020 12:39 PM -- Updated: January 31st 2020 12:42 PM

DSP Atul Soni, Chandigarh: ਡੀ. ਐੱਸ. ਪੀ. ਅਤੁਲ ਸੋਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਤੇ ਕੇਸ ਨੂੰ ਡਿਮਮਿਸ ਕਰ ਦਿੱਤਾ, ਜਿਸ ਦੌਰਾਨ ਪੁਲਿਸ ਵੱਲੋਂ ਉਸ ਨੂੰ ਕਦੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

Atul Soni ਅੱਜ ਕੀਤੀ ਗਈ ਸੁਣਵਾਈ 'ਚ ਕੋਰਟ ਨੇ ਫਿਰ ਤੋਂ ਹਥਿਆਰ ਨੂੰ ਲੈ ਕੇ ਸਵਾਲ ਖੜਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਪਿਛਲੀ ਸੁਣਵਾਈ 'ਚ ਸ਼ੁੱਕਰਵਾਰ ਤੱਕ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਹੋਰ ਪੜ੍ਹੋ:ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ 1 ਲੱਖ ਰੁਪਏ ਜ਼ੁਰਮਾਨਾ ,ਜਾਂਚ ਦਾ ਦਿੱਤਾ ਹੁਕਮ

ਦੱਸਣਯੋਗ ਹੈ ਕਿ ਅਤੁਲ ਸੋਨੀ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ ਅੱਜ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਹ ਫੈਸਲਾ ਲਿਆ ਹੈ।

Atul Soni ਮੁਹਾਲੀ ਵਿਖੇ ਤਾਇਨਾਤ ਡੀ. ਐੱਸ. ਪੀ. ਸੋਨੀ ‘ਤੇ ਆਪਣੀ ਪਤਨੀ ‘ਤੇ ਗੋਲੀ ਚਲਾਉਣ ਜਾ ਦੋਸ਼ ਹੈ। ਸੋਨੀ ਦੀ ਜ਼ਮਾਨਤ ਅਰਜ਼ੀ ਮੁਹਾਲੀ ਕੋਰਟ ਨੇ ਰੱਦ ਕਰ ਦਿੱਤੀ ਸੀ, ਜਿਸ ‘ਤੇ ਸੋਨੀ ਨੇ ਹਾਈਕੋਰਟ ਪਹੁੰਚ ਕੀਤੀ ਸੀ।

-PTC News

Related Post