ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ

By  Jashan A July 14th 2019 03:28 PM

ਹਿਮਾ ਦਾਸ ਨੇ ਰਚਿਆ ਇਤਿਹਾਸ, 11 ਦਿਨਾਂ 'ਚ ਜਿੱਤਿਆ ਤੀਜਾ ਗੋਲਡ ਮੈਡਲ,ਨਵੀਂ ਦਿੱਲੀ: ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ 2 ਹਫਤਿਆਂ ਦੇ ਅੰਦਰ ਤੀਸਰਾ ਗੋਲਡ ਮੈਡਲ ਜਿੱਤਿਆ ਹੈ। ਹਿਮਾ ਨੇ ਕਲਡਨੋ ਮੈਮੋਰੀਅਲ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ।

https://twitter.com/HimaDas8/status/1149503800446636033

ਸ਼ਨੀਵਾਰ ਨੂੰ ਹੋਏ ਇਸ ਮੁਕਾਬਲੇ 'ਚ 23.45 ਸੈਕਿੰਡ 'ਚ ਦੌੜ ਪੂਰੀ ਕਰਕੇ ਪਹਿਲੇ ਸਥਾਨ 'ਤੇ ਰਹੀ।ਹਿਮਾ ਦਾਸ ਨੇ ਪੋਲੈਂਡ 'ਚ ਕੁਟਨੋ ਐਥਲੈਟਿਕਸ ਮੀਟ 'ਚ ਮਹਿਲਾਵਾਂ ਦੀ 200 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ ਸੀ।

https://twitter.com/Media_SAI/status/1150224109260828672

ਹੋਰ ਪੜ੍ਹੋ:ਏਸ਼ੀਅਨ ਖੇਡਾਂ 2018 :ਔਰਤਾਂ ਦੀ 200 ਮੀਟਰ ਦੌੜ 'ਚ ਭਾਰਤ ਦੀ ਦੁਤੀ ਚੰਦ ਨੇ ਜਿੱਤਿਆ ਚਾਂਦੀ ਦਾ ਤਗਮਾ

ਇਸ ਤੋਂ ਪਹਿਲਾਂ ਹਿਮਾ ਨੇ ਮੰਗਲਵਾਰ ਨੂੰ ਪੋਲੈਂਡ 'ਚ ਹੀ ਪੋਜਨਾਨ ਐਥਲੈਟਿਕਸ ਗ੍ਰਾਂ ਪ੍ਰੀ 'ਚ ਪੀਲਾ ਤਮਗਾ ਜਿੱਤਿਆ ਸੀ। ਉਥੇ ਵਿਸਮਿਆ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ (23.75 ਸਕਿੰਟ) ਕਰਕੇ ਤੀਜੇ ਸਥਾਨ 'ਤੇ ਰਹੀ ਸੀ। ਹਿਮਾ ਮੌਜੂਦਾ ਵਰਲਡ ਜੂਨੀਅਰ ਚੈਂਪੀਅਨ ਅਤੇ 400 ਮੀਟਰ 'ਚ ਰਾਸ਼ਟਰੀ ਰਿਕਾਰਡਧਾਰੀ ਹੈ।

-PTC News

Related Post