ਹੋਰ ਖਬਰਾਂ

ਏਸ਼ੀਅਨ ਖੇਡਾਂ 2018 :ਔਰਤਾਂ ਦੀ 200 ਮੀਟਰ ਦੌੜ 'ਚ ਭਾਰਤ ਦੀ ਦੁਤੀ ਚੰਦ ਨੇ ਜਿੱਤਿਆ ਚਾਂਦੀ ਦਾ ਤਗਮਾ

By Shanker Badra -- August 29, 2018 7:50 pm -- Updated:August 30, 2018 3:56 pm

ਏਸ਼ੀਅਨ ਖੇਡਾਂ 2018 :ਔਰਤਾਂ ਦੀ 200 ਮੀਟਰ ਦੌੜ 'ਚ ਭਾਰਤ ਦੀ ਦੁਤੀ ਚੰਦ ਨੇ ਜਿੱਤਿਆ ਚਾਂਦੀ ਦਾ ਤਗਮਾ:18ਵੀਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਦੌੜਾਕ ਦੁਤੀ ਚੰਦ ਨੇ 200 ਮੀਟਰ ਦੌੜ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ।

ਦੁਤੀ ਨੇ ਫ਼ਾਈਨਲ ਦੌੜ ਵਿੱਚ 23.20 ਸਕਿੰਟ ਦਾ ਸਮਾਂ ਲੈਂਦੇ ਹੋਏ ਦੂਜਾ ਸਥਾਨ ਲਿਆ।ਬਹਿਰੀਨ ਦੀ ਇਡੀਯੋਂਗ ਨੇ 22.96 ਸਕਿੰਟ ਵਿੱਚ ਆਪਣੀ ਦੌੜ ਪੂਰੀ ਕਰਕੇ ਸੋਨ ਤਗਮਾ ਜਿੱਤਿਆ ਜਦਕਿ ਚੀਨ ਦੀ ਯੋਂਗਲੀ ਵੇਈ ਨੇ ਆਪਣੀ ਦੌੜ 23.27 ਸਕਿੰਟ ਵਿੱਚ ਪੂਰੀ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਇਨ੍ਹਾਂ ਖੇਡਾਂ ਵਿੱਚ ਦੁਤੀ ਦਾ ਇਹ ਦੂਜਾ ਚਾਂਦੀ ਦਾ ਤਗਮਾ ਜਿੱਤਿਆ ਹੈ।ਇਸ ਤੋਂ ਪਹਿਲਾਂ ਉਨ੍ਹਾਂ 100 ਮੀਟਰ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।
-PTCNews

  • Share