ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

By  Shanker Badra September 2nd 2019 08:23 PM

ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ:ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਦੇ ਅਸਲਾਮਾਬਾਦ ਇਲਾਕੇ 'ਚ ਰਹਿਣ ਵਾਲੇ ਕੋਮਲਪ੍ਰੀਤ ਸਿੰਘ ਅਮਰੀਕਾ ਦੀ ਏਅਰਫੋਰਸ ਵਿਚ ਭਰਤੀ ਹੋਇਆ ਹੈ। ਜਿਸ ਨੇ ਪੰਜਾਬ ਸਮੇਤ ਪੂਰੇ ਭਾਰਤ ਦਾ ਨਾਂਅ ਮਾਣ ਨਾਲ ਉੱਚਾ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਪਿਤਾ ਬਲਜੀਤ ਸਿੰਘ ਅਤੇ ਮਾਂ ਰਣਜੀਤ ਕੌਰ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ।

Hoshiarpur Komalpreet Recruitment in the US Air Force ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

ਮਿਲੀ ਜਾਣਕਾਰੀ ਅਨੁਸਾਰ ਕੋਮਲਪ੍ਰੀਤ ਸਿੰਘ ਨੇ ਸੇਂਟ ਜੋਸਫ ਕਾਨਵੈਂਟ ਸਕੂਲ ਵਿਚੋਂ 10ਵੀਂ ਕਰਨ ਤੋਂ ਬਾਅਦ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਤੋਂ ਕੰਪਿਊਟਰ ਸਾਇੰਸ ਵਿਚ ਇੰਜੀਨੀਅਰਿੰਗ ਕੀਤੀ, ਜਿਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ।

 Hoshiarpur Komalpreet Recruitment in the US Air Force ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ 'ਚ ਹੋਇਆ ਭਰਤੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਸਦ ’ਚ ਚਾਕੂ ਲੈ ਕੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਰਾਮ ਰਹੀਮ ਦਾ ਚੇਲਾ , ਪੁਲਿਸ ਨੇ ਕੀਤਾ ਕਾਬੂ

ਓਥੇ ਕੋਮਲਪ੍ਰੀਤ ਦੀ ਬਰਲਿੰਗਟਨ ਵਰਮੌਂਟ, 158 ਫਾਈਟਰ ਵਿੰਗ ਵਿਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ।ਉਸ ਨੇ ਦੱਸਿਆ ਕਿ ਸਿਲੈਕਸ਼ਨ ਤੋਂ ਬਾਅਦ ਉਸ ਨੂੰ ਲੈਕਲੈਂਡ ਏਅਰਫੋਰਸ ਬੇਸ ਟੈਕਸਾਸ ਵਿਚ ਸਾਢੇ 8 ਮਹੀਨੇ ਦੀ ਟਰੇਨਿੰਗ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਏਅਰਮੈਨ ਫਸਟ ਕਲਾਸ ਦਾ ਰੈਂਕ ਪ੍ਰਦਾਨ ਕੀਤਾ ਗਿਆ ਹੈ।

-PTCNews

Related Post