ਰਿਤਿਕ ਰੋਸ਼ਨ ਦੇ ਨਾਨਾ ਅਤੇ ਮਸ਼ਹੂਰ ਡਾਇਰੈਕਟਰ ਜੇ. ਓਮ ਪ੍ਰਕਾਸ਼ ਦਾ ਹੋਇਆ ਦੇਹਾਂਤ

By  Jashan A August 7th 2019 05:52 PM

ਰਿਤਿਕ ਰੋਸ਼ਨ ਦੇ ਨਾਨਾ ਅਤੇ ਮਸ਼ਹੂਰ ਡਾਇਰੈਕਟਰ ਜੇ. ਓਮ ਪ੍ਰਕਾਸ਼ ਦਾ ਹੋਇਆ ਦੇਹਾਂਤ,ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਨਾਨਾ ਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਓਮ ਪ੍ਰਕਾਸ਼ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਜੇ ਓਮ ਪ੍ਰਕਾਸ਼ ਹਿੰਦੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਤੇ ਪ੍ਰੋਡਿਊਸਰ ਸਨ। ਉਨ੍ਹਾਂ ਦੀ ਪਹਿਲੀ ਫਿਲਮ 'ਆਪ ਕੀ ਕਸਮ ਸੀ', ਜਿਸ 'ਚ ਲੀਡ ਕਿਰਦਾਰ 'ਚ ਰਾਜੇਸ਼ ਖੰਨਾ ਤੇ ਅਦਾਕਾਰਾ ਮੁਮਤਾਜ਼ ਸੀ।

https://twitter.com/akshayerathi/status/1158937869609684993?s=20

ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵੀ ਬਣਾਈਆਂ ਹਨ, ਜਿਸ 'ਚ 'ਆਸਰਾ ਪਿਆਰ ਦਾ' ਨੂੰ ਕਾਫੀ ਵਾਹ-ਵਾਹ ਮਿਲੀ ਸੀ।ਉਨ੍ਹਾਂ ਦੇ ਦਿਹਾਂਤ ਦੀ ਖਬਰ ਟਰੇਡ ਐਨਾਲਿਸਟ ਅਕਸ਼ੈ ਰਾਠੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ''ਪ੍ਰਸਿੱਧ ਫਿਲਮੇਕਰ ਜੇ ਓਮ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਣ।'

https://twitter.com/dparasherdp/status/1158942152350560256?s=20

ਦੱਸਣਯੋਗ ਹੈ ਕਿ ਰਿਤਿਕ ਰੌਸ਼ਨ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਬੁਰਾ ਸਮਾਂ ਹੈ। ਉਨ੍ਹਾਂ ਨੇ ਆਪਣੇ ਸਭ ਤੋਂ ਕਰੀਬੀ ਤੇ ਪਿਆਰੇ ਸ਼ਖਸ ਨੂੰ ਗੁਆ ਦਿੱਤਾ ਹੈ।

-PTC News

Related Post