ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ

By  Shanker Badra October 21st 2020 03:50 PM

ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ:ਫ਼ਤਿਹਪੁਰ : ਕੋਰੋਨਾ ਮਹਾਮਾਰੀ ਕਾਰਨ ਕੀਤੀ ਤਾਲ਼ਾਬੰਦੀ 'ਚੋਂ ਉੱਭਰਨ ਲਈ ਦੇਸ਼ ਨੂੰ ਪਤਾ ਨਹੀਂ ਕਿੰਨਾ ਸਮਾਂ ਲੱਗੇ, ਪਰ ਇਸ ਦੀ ਮਾਰ ਹੇਠ ਆਏ ਅਨੇਕਾਂ ਪਰਿਵਾਰ ਉੱਭਰਨ ਦੀ ਉਮੀਦ ਛੱਡ ਕੇ ਮੌਤ ਨੂੰ ਗਲ਼ ਲਗਾ ਰਹੇ ਹਨ। ਵਿਆਹ ਨੂੰ ਮਹਿਜ਼ 4 ਮਹੀਨੇ ਹੋ ਹੋਏ ਸੀ ਕਿ ਤਾਲ਼ਾਬੰਦੀ ਕਾਰਨ ਛੁੱਟੀ ਨੌਕਰੀ ਦੁਬਾਰਾ ਨਾ ਮਿਲਣ ਤੇ ਆਰਥਿਕ ਤੰਗੀ ਦੇ ਚੱਲਦਿਆਂ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ, ਅਤੇ 5 ਦਿਨਾਂ ਬਾਅਦ ਉਸ ਦੀ ਪਤਨੀ ਨੇ ਵੀ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ।

husband Death After 5 days wife suicide in Uttar Pradesh ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ

ਇਹ ਖ਼ਬਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫ਼ਤਿਹਪੁਰ ਦੇ ਹਥਗਾਓਂ ਖੇਤਰ ਦੇ ਤਓਂਜਾ ਤੇ ਕਸਗਾਂਵ ਦੋ ਪਿੰਡਾਂ ਨਾਲ ਜੁੜੀ ਹੈ, ਜਿਸ 'ਚ 24 ਸਾਲਾ ਨੌਜਵਾਨ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੀ ਅਤੇ ਇਸ ਤੋਂ ਸਦਮੇ 'ਚ ਆਈ ਉਸ ਦੀ ਪਤਨੀ ਨੇ ਵੀ 5 ਦਿਨਾਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

husband Death After 5 days wife suicide in Uttar Pradesh ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ

ਹਥਗਾਮ ਥਾਣੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਸਰਾਂਵ ਪਿੰਡ ਦੇ ਮਜਰੇ ਹੁਲਾਸੀ ਦੇ ਪੁਰਵਾ 'ਚ ਮੋਨੀ ਦੇਵੀ (20) ਨਾਮੀ ਨਵਵਿਆਹੁਤਾ ਨੇ ਮੰਗਲਵਾਰ ਨੂੰ ਆਪਣੇ ਪੇਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਤਓਂਜਾ ਪਿੰਡ 'ਚ ਉਸ ਦੇ ਪਤੀ ਹਰੀ ਮੋਹਨ (24) ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੇ ਵਿਆਹ ਨੂੰ ਕਰੀਬ 4 ਮਹੀਨੇ ਹੀ ਹੋਏ ਸਨ।

husband Death After 5 days wife suicide in Uttar Pradesh ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ

ਪਰਿਵਾਰਕ ਮੈਂਬਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਹਰੀ ਮੋਹਨ ਮੁੰਬਈ 'ਚ ਇੱਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ, ਪਰ ਤਾਲ਼ਾਬੰਦੀ 'ਚ ਕੰਪਨੀ ਬੰਦ ਹੋਣ ਕਾਰਨ ਉਹ ਘਰ ਆ ਗਿਆ। ਇਸ ਦੌਰਾਨ 30 ਜੂਨ ਨੂੰ ਉਸ ਦਾ ਮੋਨੀ ਦੇਵੀ ਨਾਲ ਵਿਆਹ ਹੋਇਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਹਰੀ ਮੋਹਨ ਕੰਮ ਦੀ ਭਾਲ 'ਚ ਦਿੱਲੀ ਵੀ ਗਿਆ ਸੀ, ਪਰ ਕੰਮ ਨਾ ਮਿਲਣ ਕਰ ਕੇ ਵਾਪਸ ਆ ਗਿਆ ਅਤੇ 15 ਅਕਤੂਬਰ ਨੂੰ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ।

husband Death After 5 days wife suicide in Uttar Pradesh ਪਹਿਲਾਂ ਪਤੀ ਤੇ 5 ਦਿਨ ਬਾਅਦ ਪਤਨੀ ਵੱਲੋਂ ਖ਼ੁਦਕੁਸ਼ੀ, ਕਾਰਨ ਤਾਲ਼ਾਬੰਦੀ ਤੇ ਬੇਰੁਜ਼ਗਾਰੀ

ਦੂਜੇ ਪਾਸੇ ਹਰੀ ਮੋਹਨ ਦੀ ਪਤਨੀ ਮੋਨੀ ਦੀ ਮਾਂ ਅਨਾਰਕਲੀ ਨੇ ਪੁਲਿਸ ਨੂੰ ਦੱਸਿਆ ਕਿ ਜਵਾਈ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਹ 18 ਅਕਤੂਬਰ ਨੂੰ ਧੀ ਨੂੰ ਆਪਣੇ ਘਰ ਲੈ ਆਈ ਸੀ, ਪਰ ਧੀ ਨੇ ਸਦਮੇ ਕਾਰਨ ਖਾਣਾ-ਪਾਣੀ ਬੰਦ ਕਰ ਦਿੱਤਾ ਸੀ। ਪਤੀ ਦੇ ਵਿਯੋਗ 'ਚ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮੋਨੀ ਨੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਉਸ ਦੀ ਮਾਂ ਨੂੰ ਸੌਂਪ ਦਿੱਤੀ ਗਈ ਹੈ।

-PTCNews

Related Post