10466 ਅਹੁਦਿਆਂ ਲਈ IBPS ਦਾ ਨੋਟੀਫਿਕੇਸ਼ਨ ਜਾਰੀ, ਇੰਝ ਕਰੋ ਅਪਲਾਈ

By  Baljit Singh June 8th 2021 10:22 AM

ਨਵੀਂ ਦਿੱਲੀ: ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ (IBPS) ਨੇ 10 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ਉੱਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਵੈਕੇਂਸੀ ਦੇ ਤਹਿਤ ਖੇਤਰੀ ਪੇਂਡੂ ਬੈਂਕ (RRB) ਦਫ਼ਤਰ ਸਹਾਇਕ-ਮਲਟੀਪਰਪਜ (Clerk) ਅਤੇ ਆਫਿਸਰ ਸਕੇਲ-I, ਆਫਿਸਰ ਸਕੇਲ II ਅਤੇ III ਦੇ ਲਈ 10466 ਅਹੁਦਿਆਂ ਉੱਤੇ ਉਮੀਦਵਾਰਾਂ ਦੀ ਭਰਤੀ ਕਰੇਗਾ। ਲਾਇਕ ਉਮੀਦਵਾਰ ਅੱਜ ਤੋਂ ਇਸ ਭਰਤੀ ਲਈ ਆਨਲਾਇਨ ਅਪਲਾਈ ਕਰ ਸਕਣਗੇ।

ਪੜੋ ਹੋਰ ਖਬਰਾਂ: ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ?

ਮਹੱਤਵਪੂਰਣ ਤਰੀਕਾਂ

ਆਨਲਾਈਨ ਅਪਲਾਈ ਦੀ ਸ਼ੁਰੂਆਤ- 08 ਜੂਨ 2021

ਆਨਲਾਈਨ ਅਪਲਾਈ ਦੀ ਆਖਰੀ ਤਰੀਕ- 28 ਜੂਨ 2021

ਫੀਸ ਜਮਾਂ ਕਰਨ ਦੀ ਆਖਰੀ ਤਾਰੀਖ- 28 ਜੂਨ 2021

ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰਨ ਦੀ ਤਰੀਕ- ਜੁਲਾਈ/ਅਗਸਤ 2021

ਆਨਲਾਈਨ ਪ੍ਰੀਖਿਆ ਦੀ ਤਰੀਕ- ਅਗਸਤ 2021

ਆਨਲਾਈਨ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ- ਸਤੰਬਰ 2021

ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰਨ ਦੀ ਤਾਰੀਖ (ਮੇਂਸ/ਸਿੰਗਲ)- ਸਤੰਬਰ 2021

ਆਨਲਾਊਨ ਪ੍ਰੀਖਿਆ (ਮੇਂਸ/ਸਿੰਗਲ) ( BPS RRB PO Mains Exam ) - ਸਤੰਬਰ/ਅਕਤੂਬਰ 2021

ਅਹੁਦਿਆਂ ਦਾ ਬਿਓਰਾ

ਆਫਿਸ ਅਸਿਸਟੈਂਟ (ਮਲਟੀਪਰਪਸ)- 5096 ਅਹੁਦੇ

ਆਫਿਸਰ ਸਕੇਲ1 (ਅਸਿਸਟੇਂਟ ਮੈਨੇਜਰ)- 4119 ਅਹੁਦੇ

ਆਫਿਸਰ ਸਕੇਲ2 (ਮੈਨੇਜਰ)- 1100 ਅਹੁਦੇ

ਆਫਿਸਰ ਸਕੇਲ3 (ਸੀਨੀਅਰ ਮੈਨੇਜਰ) - 151 ਅਹੁਦੇ

ਪੜੋ ਹੋਰ ਖਬਰਾਂ: ਦੇਸ਼ ‘ਚ 63 ਦਿਨ ਬਾਅਦ ਇੱਕ ਲੱਖ ਤੋਂ ਘੱਟ ਕੋਰੋਨਾ ਕੇਸ, ਮੌਤਾਂ ਦੀ ਗਿਣਤੀ 3.5 ਲੱਖ ਪਾਰ

ਉਮਰ ਸੀਮਾ

ਆਫਿਸ ਅਸਿਸਟੈਂਟ (ਮਲਟੀਪਰਪਸ) ਲਈ- 18 ਸਾਲ ਤੋਂ 28 ਸਾਲ ਤੱਕ

ਆਫਿਸਰ ਸਕੇਲ 1 (ਅਸਿਸਟੇਂਟ ਮੈਨੇਜਰ ) ਲਈ- 18 ਸਾਲ ਤੋਂ 30 ਸਾਲ ਤੱਕ

ਆਫਿਸਰ ਸਕੇਲ 2 ( ਮੈਨੇਜਰ ) ਲਈ- 21 ਸਾਲ ਤੋਂ 32 ਸਾਲ ਤੱਕ

ਆਫਿਸਰ ਸਕੇਲ 3 ( ਸੀਨੀਅਰ ਮੈਨੇਜਰ ) ਲਈ- 21 ਸਾਲ ਤੋਂ 40 ਸਾਲ ਤੱਕ

ਉਮਰ ਦੀ ਗਿਣਤੀ 1 ਜੂਨ, 2021 ਤੱਕ ਦੇ ਆਧਾਰ ਉੱਤੇ ਹੋਵੇਗੀ

ਤਨਖਾਹ

ਆਫਿਸ ਅਸਿਸਟੈਂਟ (ਮਲਟੀਪਰਪਸ ) ਦੇ ਲਈ- 7200 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 19300 ਰੁਪਏ ਪ੍ਰਤੀ ਮਹੀਨਾ ਤੱਕ

ਆਫਿਸਰ ਸਕੇਲ 1 (ਅਸਿਸਟੇਂਟ ਮੈਨੇਜਰ ) ਦੇ ਲਈ- 14500 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 25700 ਰੁਪਏ ਪ੍ਰਤੀ ਮਹੀਨਾ ਤੱਕ

ਆਫਿਸਰ ਸਕੇਲ 2 (ਮੈਨੇਜਰ ) ਦੇ ਲਈ- 19400 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 28100 ਰੁਪਏ ਪ੍ਰਤੀ ਮਹੀਨਾ ਤੱਕ

ਆਫਿਸਰ ਸਕੇਲ 3 (ਸੀਨੀਅਰ ਮੈਨੇਜਰ ) ਦੇ ਲਈ- 25700 ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ 31500 ਰੁਪਏ ਪ੍ਰਤੀ ਮਹੀਨਾ ਤੱਕ

ਪੜੋ ਹੋਰ ਖਬਰਾਂ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ ‘ਚ 7 ਸਾਲ ਦੀ ਜੇਲ

ਫੀਸ

ਆਮ/OBC/EWS ਵਰਗ ਦੇ ਲਈ- 850 ਰੁਪਏ

SC/ST/PWD ਵਰਗ ਦੇ ਲਈ- 175 ਰੁਪਏ

ਆਨਲਾਈਨ ਅਪਲਾਈ ਕਰਨ ਦਾ ਤਰੀਕਾ

ਸਭ ਤੋਂ ਪਹਿਲਾਂ ਤੁਹਾਨੂੰ ਆਧਿਕਾਰਿਕ ਵੈੱਬਸਾਈਟ, ibps.in ਉੱਤੇ ਜਾਣਾ ਹੋਵੇਗਾ।

ਹੋਮਪੇਜ ਉੱਤੇ ਮੌਜੂਦ CRP RRBs ਸੈਕਸ਼ਨ ਵਿਚ ਜਾਣਾ ਹੋਵੇਗਾ।

ਇੱਥੇ ਮੌਜੂਦ ਲਿੰਕ ਉੱਤੇ ਕਲਿੱਕ ਕਰ ਅਪਲਾਈ ਦੀ ਪ੍ਰਕਿਰਿਆ ਨੂੰ ਪੂਰਾ ਕਰੋ।

ਅਪਲਾਈ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਧਿਕਾਰਿਕ ਨੋਟੀਫਿਕੇਸ਼ਨ ਵਿਚ ਦਿੱਤੀ ਗਈ ਜਾਣਕਾਰੀ ਨੂੰ ਚੰਗੀ ਤਰ੍ਹਾਂ ਜਰੂਰ ਪੜ ਲਵੋ। ਤਾਂਕਿ ਕਿਸੇ ਪ੍ਰਕਾਰ ਦੀ ਗਲਤੀ ਨਾ ਹੋਵੇ।

-PTC News

Related Post