ਹੁਣ ਕ੍ਰਿਕੇਟ 'ਤੇ ਵੀ ਮੰਡਰਾਉਣ ਲੱਗਿਆ #MeToo ਦਾ ਸਾਇਆ

By  Joshi October 17th 2018 07:03 PM

ਹੁਣ ਕ੍ਰਿਕੇਟ 'ਤੇ ਵੀ ਮੰਡਰਾਉਣ ਲੱਗਿਆ #MeToo ਦਾ ਸਾਇਆ, ਨਵੀਂ ਦਿੱਲੀ: ਦੇਸ਼ਭਰ ਵਿੱਚ # MeToo ਇੱਕ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ। ਆਪਣੇ ਨਾਲ ਹੋਏ ਯੋਨ ਸੋਸ਼ਣ ਨੂੰ ਲੈ ਕੇ ਕਈ ਔਰਤਾਂ ਹੁਣ ਖੁੱਲ ਕੇ ਸਾਹਮਣੇ ਆ ਰਹੀਆਂ ਹਨ। ਇਸ ਵਿੱਚ ਕਈ ਵੱਡੇ ਲੋਕਾਂ ਉੱਤੇ ਵੀ ਇਲਜ਼ਾਮ ਲੱਗ ਰਹੇ ਹਨ।

ਇਸ ਪੂਰੀ ਪਰਿਕ੍ਰੀਆ ਵਿੱਚ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਸੀਈਓ ਰਾਹੁਲ ਜੋਹਰੀ ਦਾ ਨਾਮ ਸਾਹਮਣੇ ਆਉਣ ਦੇ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਆਰੋਪੀਆਂ ਦੇ ਖਿਲਾਫ ਨਵੀਂ ਪੇਸ਼ਕਸ਼ ਲਿਆਉਣ ਦਾ ਵਿਚਾਰ ਕਰ ਰਿਹਾ ਹੈ। ਕ੍ਰਿਕੇਟ ਦੀ ਅੰਤਰਰਾਸ਼ਟਰੀ ਸੰਸਥਾ ਹੁਣ ਯੋਨ ਸੋਸ਼ਣ ਦੇ ਆਰੋਪੀ ਖਿਡਾਰੀਆਂ , ਟੀਮ ਅਧਿਕਾਰੀਆਂ ,

ਹੋਰ ਪੜ੍ਹੋ: ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਵਿਖੇ ਪਾਣੀ ‘ਚ ਡੁਬਿਆ ਵਿੱਦਿਆ ਦਾ ਮੰਦਿਰ ,ਬੱਚੇ ਪ੍ਰੇਸ਼ਾਨ

ਅੰਪਾਇਰਾਂ , ਉੱਤੇ ਕਿਸੇ ਟੂਰਨਾਮੈਂਟ ਵਿੱਚ ਭਾਗ ਲੈਣ ਜਾਂ ਸਟੇਡੀਅਮ ਵਿੱਚ ਆਉਣ ਲਈ ਬੈਨ ਲਗਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਇਸ ਮੰਗ ਨੂੰ ਮੰਨ ਲਿਆ ਜਾਂਦਾ ਹੈ ਤਾਂ ICC ਖਿਡਾਰੀਆਂ, ਅਧਿਕਾਰੀਆਂ ਨੂੰ ਯੋਨ ਉਤਪੀੜਨ ਦਾ ਇਲਜ਼ਾਮ ਲੱਗਣ ਦੇ ਬਾਅਦ ਆਈਸੀਸੀ ਜਾਂ ਉਸ ਦੇ ਦੁਆਰਾ ਆਯੋਜਿਤ ਕਰਵਾਏ ਜਾ ਰਹੇ ਟੂਰਨਾਮੈਂਟਾਂ ਵਿੱਚ , ਸਟੇਡੀਅਮ ਵਿੱਚ ਆਉਣ ਤੋਂ ਰੋਕ ਸਕੇਗੀ।

—PTC News

Related Post