ICC ਟੀ-20 ਰੈਂਕਿੰਗ 'ਚ ਭਾਰਤੀ ਮਹਿਲਾ ਟੀਮ ਦੇ 6 ਖਿਡਾਰੀ ਟਾਪ 10 'ਚ ਸ਼ਾਮਲ

By  Jashan A December 21st 2019 07:01 PM

ICC ਟੀ-20 ਰੈਂਕਿੰਗ 'ਚ ਭਾਰਤੀ ਮਹਿਲਾ ਟੀਮ ਦੇ 6 ਖਿਡਾਰੀ ਟਾਪ 10 'ਚ ਸ਼ਾਮਲ,ਨਵੀਂ ਦਿੱਲੀ: ਭਾਰਤ ਦੀਆਂ ਮਹਿਲਾ ਖਿਡਾਰੀਆਂ ਦਾ ਜਲਵਾ ਆਈ ਸੀ. ਸੀ. ਦੀ ਤਾਜ਼ਾ ਟੀ-20 ਰੈਂਕਿੰਗ 'ਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੀਆਂ ਕੁੱਲ 6 ਖਿਡਾਰਨਾਂ ਟਾਪ 10 'ਚ ਸ਼ਾਮਲ ਹਨ।

ਖੱਬੇ ਹੱਥ ਦੀ ਭਾਰਤੀ ਸਪਿਨਰ ਰਾਧਾ ਯਾਦਵ ਤਾਜ਼ਾ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ ਪਰ ਅਮਵਤਨੀ ਦੀਪਤੀ ਸ਼ਰਮਾ ਅਤੇ ਪੂਨਮ ਯਾਦਵ ਇਕ ਸਥਾਨ ਖਿਸਕ ਕੇ 5ਵੇਂ ਅਤੇ 6ਵੇਂ ਸਥਾਨ 'ਤੇ ਪਹੁੰਚ ਗਈਆਂ।

ਹੋਰ ਪੜ੍ਹੋ: ਸੈਂਸੈਕਸ 179 ਅੰਕ ਦੀ ਉਚਾਈ 'ਤੇ, ਨਿਫਟੀ 9900 'ਤੇ ਪਹੁੰਚਿਆ

https://twitter.com/ICC/status/1208312901020332032?s=20

ਬੱਲੇਬਾਜ਼ਾਂ ਦੀ ਸੂਚੀ 'ਚ ਜੇਮਿਮਾ ਰੋਡਰਿਗਸ ਨੇ ਆਪਣਾ ਚੌਥਾ ਸਥਾਨ ਕਾਇਮ ਰੱਖਿਆ ਹੈ ਜਦ ਕਿ ਸਿਮਰਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਵੀ 7ਵੇਂ ਅਤੇ 9ਵੇਂ ਸਥਾਨ 'ਤੇ ਬਣੀਆਂ ਹੋਈਆਂ ਹਨ। ਭਾਰਤ ਨੇ ਆਈ. ਸੀ. ਸੀ. ਮਹਿਲਾ ਟੀ-20 ਟੀਮ ਰੈਂਕਿੰਗ 'ਚ ਵੀ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ।

-PTC News

Related Post