KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

By  Kaveri Joshi October 14th 2020 09:28 PM

KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ : ਬਹੁ-ਚਰਚਿਤ ਕੌਣ ਬਣੇਗਾ ਕਰੋੜਪਤੀ ਸਭ ਦਾ ਚਹੇਤਾ ਪ੍ਰੋਗਰਾਮ ਹੈ , ਪਿਛਲੇ 12 ਸਾਲ ਤੋਂ ਇਸਦੀ ਲੋਕਪ੍ਰਿਯਤਾ ਵੱਧਦੀ ਹੀ ਗਈ ਹੈ , ਸ਼ਾਇਦ ਹੀ ਕੋਈ ਹੋਵੇ ਜੋ ਇਸ ਟੀਵੀ ਸ਼ੋਅ ਨੂੰ ਨਾ ਮਿਸ ਕਰਦਾ ਹੋਵੇ । ਅਮਿਤਾਭ ਬੱਚਨ ਦਾ ਸ਼ੋਅ ਨੂੰ ਹੋਸਟ ਕਰਨ ਦਾ ਅੰਦਾਜ਼ ਸਭ ਦਾ ਪਸੰਦੀਦਾ ਹੈ , ਖ਼ਾਸਕਰ ਦੇਵੀਓ ਔਰ ਸੱਜਣੋਂ ਤਾਂ ਐਨਾ ਮਕਬੂਲ ਹੈ ਕਿ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ ।

In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

ਮੰਗਲਵਾਰ 13 ਅਕਤੂਬਰ ਨੂੰ ਪ੍ਰਸਾਰਿਤ ਹੋਏ kbc ਦੇ ਐਪੀਸੋਡ 'ਚ ਅਜੀਬ ਵਾਕਿਆ ਹੋਇਆ , ਜਿਸਨੇ ਸਭ ਦੇ ਨਾਲ-ਨਾਲ ਬਿਗ ਬੀ ਨੂੰ ਵੀ ਹੈਰਾਨ ਕਰ ਦਿੱਤਾ । ਕੱਲ੍ਹ ਸ਼ੋਅ ਦੌਰਾਨ ਬਿਗ-ਬੀ ਦਾ ਕੰਪਿਊਟਰ ਹੈਂਗ ਹੋ ਗਿਆ , ਜਿਸਨੂੰ ਦੇਖ ਕੇ ਸਾਰੇ ਚਕਿਤ ਰਹਿ ਗਏ ।

In kbc amitabh bachchan computer hang KBC - ਸਵਾਲ ਪੁੱਛਦੇ ਸਾਰ ਹੀ ਹੈਂਗ ਹੋ ਗਿਆ ਬਿਗ ਬੀ ਦਾ ਕੰਪਿਊਟਰ, ਸੋਝੀ ਤੇ ਸਿਆਣਪ ਸੰਗ ਸੰਭਲ ਗਈ ਸਥਿਤੀ

ਦਰਅਸਲ ਬੀਤੇ ਐਪੀਸੋਡ 'ਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਤੋਂ ਆਏ ਸ੍ਵਪਨਿਲ ਚੌਹਾਨ ਹੌਟ ਸੀਟ 'ਤੇ ਬੈਠੇ ਸਨ ਅਤੇ ਅਮਿਤਾਭ ਬੱਚਨ ਨੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ । ਅਮਿਤਾਭ ਬੱਚਨ ਸ੍ਵਪਨੀਲ ਤੋਂ 2 ਹਜ਼ਾਰ ਰੁਪਏ ਵਾਲਾ ਸਵਾਲ ਪੁੱਛਣ ਜਾ ਹੀ ਰਹੇ ਸਨ ਕਿ ਸਵਾਲ ਪੁੱਛਦੇ ਸਾਰ ਹੀ ਉਹਨਾਂ ਦਾ ਕੰਪਿਊਟਰ ਹੈਂਗ ਹੋ ਗਿਆ ।

ਅਕਸਰ ਟੀਵੀ ਸ਼ੋਅਜ਼ ਦੌਰਾਨ ਤਕਨੀਕੀ ਖ਼ਰਾਬੀ ਦੇ ਚਲਦੇ ਅਜਿਹੀਆਂ ਦਿੱਕਤਾਂ ਆ ਜਾਂਦੀਆਂ ਹਨ , ਖ਼ਾਸਕਰ ਓਦੋਂ ਜ਼ਿਆਦਾ ਮੁਸ਼ਕਿਲ ਪੇਸ਼ ਆਉਂਦੀ ਹੈ ਜਦੋਂ ਕੋਈ ਪ੍ਰੋਗਰਾਮ ਲਾਇਵ ਚੱਲ ਰਿਹਾ ਹੋਵੇ , ਸੋ ਪੇਸ਼ਕਾਰੀ ਦੇ ਰਹੇ ਪ੍ਰੋਗਰਾਮ ਪੇਸ਼ਕਰਤਾ ਦੇ ਨਾਲ ਜੇਕਰ ਤਕਨੀਕੀ ਸਟਾਫ਼ ਵੀ ਚੁਕੰਨਾ ਹੋਵੇ , ਤਾਂ ਝੱਟ ਸਥਿਤੀ ਸੰਭਲ ਜਾਂਦੀ ਹੈ । ਕੌਣ ਬਣੇਗਾ ਕਰੋੜਪਤੀ ਦੇ ਇਸ ਐਪੀਸੋਡ ਦੌਰਾਨ ਵਾਪਰੀ ਇਸ ਘਟਨਾ ਦੇ ਚਰਚੇ ਹਨ।

Related Post