IND vs AUS ODI SERIES: ਭਾਰਤ-ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ

By  Jashan A January 19th 2020 10:21 AM

IND vs AUS ODI SERIES: ਭਾਰਤ-ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ,ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਖੇਡੀ ਜਾ ਰਹੀ ਸੀਰੀਜ਼ ਦਾ ਅੱਜ ਆਖਰੀ ਮੁਕਾਬਲਾ ਬੇੰਗਲੁਰੁ 'ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਕਾਫੀ ਰੋਮਾਂਚਕ ਰਹਿਣ ਵਾਲਾ ਹੈ ਕਿਉਂਕਿ ਦੋਵੇਂ ਟੀਮਾਂ ਲੜੀ 'ਤੇ ਕਬਜ਼ਾ ਕਰ ਕੇ ਇਕ-ਦੂਜੇ 'ਤੇ ਬਾਦਸ਼ਾਹਤ ਕਾਇਮ ਕਰਨ ਦੀ ਕੋਸ਼ਿਸ਼ ਕਰਨਗੀਆਂ।

IND vs AUSਤੁਹਾਨੂੰ ਦੱਸ ਦੇਈਏ ਕਿ ਸੀਰੀਜ਼ ਦਾ ਪਹਿਲਾਂ ਮੁੰਬਈ 'ਚ ਖੇਡਿਆ ਗਿਆ ਸੀ, ਜਿਸ 'ਚ ਆਸਟ੍ਰੇਲੀਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਕਰਾਰੀ ਮਾਤ ਦਿੱਤੀ ਸੀ।

ਹੋਰ ਪੜ੍ਹੋ: ਭਾਰਤ ਦੀ ਹਾਰ ਮਗਰੋਂ ਰਿਸ਼ਭ ਪੰਤ 'ਤੇ ਵਰ੍ਹੇ ਲੋਕ, ਸੋਸ਼ਲ ਮੀਡੀਆ 'ਤੇ ਹੋਏ ਟ੍ਰੋਲ

ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 255 ਦੌੜਾਂ ਬਣਾਈਆਂ ਸਨ, ਜਿਸ ਦਾ ਜਵਾਬ ਦਿੰਦਿਆਂ ਆਸਟ੍ਰੇਲੀਆ ਨੇ ਬਿਨਾਂ ਵਿਕਟ ਗਵਾਏ 255 ਦੌੜਾਂ ਟੀਚਾ ਹਾਸਲ ਕਰ ਲਿਆ।

IND vs AUSਉਧਰ ਪਿਛਲੇ ਮੈਚ 'ਚ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਵਿਰੋਧੀ ਟੀਮ ਨੂੰ ਕਰਾਰੀ ਮਾਤ ਦੇ ਇੱਕ ਵਾਰ ਫਿਰ ਸੀਰੀਜ਼ 'ਚ ਜਗ੍ਹਾ ਬਣਾ ਲਈ। ਭਾਰਤ ਨੇ ਮੁੰਬਈ 'ਚ ਪਹਿਲਾ ਵਨ ਡੇ 10 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਰਾਜਕੋਟ ਵਿਚ ਦੂਜਾ ਮੈਚ 36 ਦੌੜਾਂ ਨਾਲ ਜਿੱਤਿਆ ਸੀ ਤੇ ਹੁਣ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ।

 

-PTC News

Related Post