Tue, Jul 29, 2025
Whatsapp

IND vs AUS Playing 11 : ਜਾਣੋ ਕਿਸ ਨੂੰ ਮਿਲ ਸਕਦਾ ਹੈ ਸ਼ੁਭਮਨ ਗਿੱਲ ਦੀ ਥਾਂ ਖੇਡਣ ਦਾ ਮੌਕਾ...

IND vs AUS Playing 11: ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਆਸਟ੍ਰੇਲੀਆ (IND vs AUS) ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

Reported by:  PTC News Desk  Edited by:  Amritpal Singh -- October 07th 2023 07:52 PM
IND vs AUS Playing 11 : ਜਾਣੋ ਕਿਸ ਨੂੰ ਮਿਲ ਸਕਦਾ ਹੈ ਸ਼ੁਭਮਨ ਗਿੱਲ ਦੀ ਥਾਂ ਖੇਡਣ ਦਾ ਮੌਕਾ...

IND vs AUS Playing 11 : ਜਾਣੋ ਕਿਸ ਨੂੰ ਮਿਲ ਸਕਦਾ ਹੈ ਸ਼ੁਭਮਨ ਗਿੱਲ ਦੀ ਥਾਂ ਖੇਡਣ ਦਾ ਮੌਕਾ...

IND vs AUS Playing 11: ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਆਸਟ੍ਰੇਲੀਆ (IND vs AUS) ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਲਈ ਭਾਰਤ ਦੇ ਪਹਿਲੇ ਮੈਚ 'ਚ ਖੇਡਣਾ ਮੁਸ਼ਕਲ ਹੈ। ਕਿਉਂਕਿ ਉਹ ਡੇਂਗੂ ਤੋਂ ਪੀੜਤ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਗਿੱਲ ਦੀ ਜਗ੍ਹਾ ਕੌਣ ਖੇਡੇਗਾ? ਚੇਨਈ 'ਚ ਰੋਹਿਤ ਸ਼ਰਮਾ ਨਾਲ ਕੌਣ ਕਰੇਗਾ ਪਾਰੀ ਦੀ ਸ਼ੁਰੂਆਤ?

ਸ਼ੁਭਮਨ ਗਿੱਲ ਚਲ ਰਹੇ ਹਨ ਬਿਮਾਰ: 


ਜਿਵੇ ਕੀ ਤੁਹਾਨੂੰ ਦੱਸਿਆ ਹੀ ਹੈ ਕੀ ਭਾਰਤ ਦੇ ਪ੍ਰਮੁੱਖ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਤੋਂ ਪੀੜਤ ਹਨ। ਉਨ੍ਹਾਂ ਦਾ ਐਂਤਵਾਰ ਨੂੰ ਮੈਚ ਖੇਡਣਾ ਮੁਸ਼ਕਿਲ ਹੈ। ਅਜਿਹੇ 'ਚ ਇਸ਼ਾਨ ਕਿਸ਼ਨ ਗਿੱਲ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆ ਸਕਦੇ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ ਬੱਲੇਬਾਜ਼ੀ ਕ੍ਰਮ 'ਚ ਤੀਜੇ ਸਥਾਨ 'ਤੇ, ਸ਼੍ਰੇਅਸ ਅਈਅਰ ਚੌਥੇ ਸਥਾਨ 'ਤੇ ਅਤੇ ਕੇਐੱਲ ਰਾਹੁਲ 5ਵੇਂ ਸਥਾਨ 'ਤੇ ਖੇਡਦੇ ਨਜ਼ਰ ਆ ਸਕਦੇ ਹਨ। 

ਇਸ਼ਾਨ ਕਿਸ਼ਨ ਟੀਮ ਨਾਲ ਜੁੜ ਸਕਦੇ ਹਨ: 

ਟੀਮ ਭਾਰਤ ਦੇ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਦਾ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। ਉਸ ਨੇ ਅਭਿਆਸ ਮੈਚਾਂ 'ਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਹੈ। ਕਿਸ਼ਨ ਨੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੇ ਖਿਲਾਫ ਨੈੱਟ 'ਤੇ ਬੱਲੇਬਾਜ਼ੀ ਕੀਤੀ। ਰਾਹੁਲ ਦ੍ਰਵਿੜ ਨੇ ਇਸ ਦੌਰਾਨ ਕਿਸ਼ਨ 'ਤੇ ਨਜ਼ਰ ਰੱਖੀ। ਇਸ਼ਾਨ ਕਿਸ਼ਨ ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਲਈ ਓਪਨਿੰਗ ਕਰ ਚੁੱਕੇ ਹਨ। ਇਸ਼ਾਨ ਕਿਸ਼ਨ ਦੇ ਨਾਂ 886 ਦੌੜਾਂ ਹਨ। ਜਿਸ 'ਚ ਉਸਨੇ ਇੱਕ ਸੈਂਕੜਾ ਅਤੇ ਸੱਤ ਅਰਧ ਸੈਂਕੜੇ ਲਗਾਏ ਹਨ। ਕਿਸ਼ਨ ਨੇ ਇਸ ਸਾਲ ਪੰਜ ਵਨਡੇ ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ।

ਰਾਹੁਲ ਵੀ ਇੱਕ ਵਿਕਲਪ ਹੋ ਸਕਦਾ ਹੈ: 

ਜਿਵੇ ਕੀ ਤੁਹਾਨੂੰ ਦੱਸਿਆ ਹੀ ਹੈ ਕੀ ਇਸ਼ਾਨ ਕਿਸ਼ਨ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਓਪਨਿੰਗ 'ਚ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਨੂੰ ਵੀ ਅਜ਼ਮਾ ਸਕਦੇ ਹਨ। ਕਿਉਂਕਿ ਰਾਹੁਲ ਨੇ ਰੋਹਿਤ ਸ਼ਰਮਾ ਨਾਲ ਲੰਬੇ ਸਮੇਂ ਤੱਕ ਓਪਨਿੰਗ ਕੀਤੀ ਹੈ। ਉਸ ਨੇ 61 ਮੈਚ ਖੇਡੇ ਹਨ ਅਤੇ ਇਸ 'ਚ ਉਸ ਨੇ ਕੁਲ 2291 ਦੌੜਾਂ ਬਣਾਈਆਂ ਹਨ। ਰਾਹੁਲ ਦੇ ਨਾਂ 6 ਸੈਂਕੜੇ ਅਤੇ 15 ਅਰਧ ਸੈਂਕੜੇ ਹਨ।

ਕਿਸ ਨੂੰ ਮਿਲੇਗਾ ਮੌਕਾ ਅਸ਼ਵਿਨ ਜਾਂ ਸ਼ਾਰਦੁਲ? 

ਭਾਰਤੀ ਟੀਮ ਦੋ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੇ ਨਾਲ ਮੈਦਾਨ ਵਿੱਚ ਉਤਰੇਗੀ। ਕੁਲਦੀਪ ਯਾਦਵ ਮੁੱਖ ਸਪਿਨਰ ਹੋਣਗੇ। ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਆਲਰਾਊਂਡਰ ਦੀ ਭੂਮਿਕਾ ਨਿਭਾਉਣਗੇ। ਇਸ ਤੋਂ ਬਾਅਦ ਵੀ ਇਕ ਜਗ੍ਹਾ ਖਾਲੀ ਰਹਿੰਦੀ ਹੈ। ਸ਼ਾਰਦੁਲ ਠਾਕੁਰ ਦੇ ਨਾਲ-ਨਾਲ ਰਵੀਚੰਦਰਨ ਅਸ਼ਵਿਨ ਵੀ ਇਸ ਜਗ੍ਹਾ ਦੇ ਦਾਅਵੇਦਾਰ ਹਨ। ਚੇਨਈ ਦੀ ਧੀਮੀ ਅਤੇ ਸਪਿਨ ਪੱਖੀ ਪਿੱਚ ਨੂੰ ਦੇਖਦੇ ਹੋਏ ਅਸ਼ਵਿਨ ਦਾ ਦਾਅਵਾ ਮਜ਼ਬੂਤ ​​ਹੈ।  

ਕੋਚ ਦ੍ਰਵਿੜ ਨੇ ਸ਼ੁਭਮਨ ਗਿੱਲ ਬਾਰੇ ਦਿੱਤੀ ਇਹ ਜਾਣਕਾਰੀ

ਦ੍ਰਾਵਿੜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ਸ਼ੁਭਮਨ ਗਿੱਲ ‘ਉਹ ਬਿਹਤਰ ਮਹਿਸੂਸ ਕਰ ਰਿਹਾ ਹੈ। ਮੈਡੀਕਲ ਟੀਮ ਉਸ 'ਤੇ ਨਜ਼ਰ ਰੱਖ ਰਹੀ ਹੈ। ਉਸ ਨੇ ਕਿਹਾ, ਕੀ 'ਉਹ ਤਕਨੀਕੀ ਤੌਰ 'ਤੇ ਪਹਿਲੇ ਮੈਚ ਤੋਂ ਬਾਹਰ ਨਹੀਂ ਹੈ। ਮੈਡੀਕਲ ਟੀਮ ਉਸ 'ਤੇ ਨਜ਼ਰ ਰੱਖ ਰਹੀ ਹੈ ਅਤੇ ਅੱਜ ਅਸੀਂ ਫੈਸਲਾ ਲਵਾਂਗੇ। ਇਸ ਤੋਂ ਪਹਿਲਾ ਮੈਡੀਕਲ ਟੀਮ ਨੇ ਕਿਹਾ ਕੀ ਸਾਨੂੰ ਉਮੀਦ ਹੈ ਕਿ ਉਹ ਠੀਕ ਹੋ ਗਏ ਹੋਣਗੇ। ਅਤੇ ਉਸ ਨੇ ਇਸ 'ਚ ਦੱਸਿਆ ਕੀ ਬੀਸੀਸੀਆਈ ਦੇ ਇੱਕ ਸੂਤਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, ਕੀ 'ਸ਼ੁਭਮਨ ਨੂੰ ਚੇਨਈ ਤੋਂ ਆਉਣ ਤੋਂ ਬਾਅਦ ਤੇਜ਼ ਬੁਖਾਰ ਹੈ।

- PTC NEWS

Top News view more...

Latest News view more...

PTC NETWORK
PTC NETWORK