ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ

By  Jashan A August 22nd 2019 11:17 AM

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਪਹਿਲਾ ਟੈਸਟ ਮੈਚ,ਏਂਟੀਗਾ: ਭਾਰਤੀ ਟੀਮ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਸ਼ੁਰੂਆਤੀ ਮੁਕਾਬਲਾ ਅੱਜ ਵੈਸਟਇੰਡੀਜ਼ ਖਿਲਾਫ ਖੇਡੇਗੀ। ਟੀਮ ਇੰਡੀਆ ਦਾ ਮੁਕਾਬਲਾ ਐਂਟੀਗਾ 'ਚ ਵੈਸਟਇੰਡੀਜ਼ ਖਿਲਾਫ ਹੋਵੇਗਾ। ਜਿਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਅੱਜ ਜਿੱਤ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ। ਭਾਰਤ ਜੇਕਰ ਇਹ ਮੈਚ ਜਿੱਤਦਾ ਹੈ ਤਾਂ ਬਤੌਰ ਕਪਤਾਨ ਕੋਹਲੀ ਦੀ 27ਵੀਂ ਟੈਸਟ ਜਿੱਤ ਹੋਵੇਗੀ।

Virat Kohliਕੋਹਲੀ, ਚੇਤੇਸ਼ਵਰ ਪੁਜਾਰਾ, ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਦੇ ਹੁੰਦਿਆਂ ਭਾਰਤੀ ਟੀਮ ਕਾਗਜ਼ਾਂ 'ਤੇ ਮਜ਼ਬੂਤ ਲੱਗ ਰਹੀ ਹੈ ਪਰ ਜੇਸਨ ਹੋਲਡਰ ਦੀ ਅਗਵਾਈ ਵਾਲੀ ਕੈਰੇਬੀਆਈ ਟੀਮ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।

ਹੋਰ ਪੜ੍ਹੋ: ਇੱਕ ਵਾਰ ਫਿਰ ਤੋਂ ਮਿਸ਼ਨ "ਫਤਿਹ" 'ਚ ਪਿਆ ਅੜਿੱਕਾ...

Virat Kohliਉਧਰ ਟੀਮ ਇੰਡੀਆ ਦਾ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਵੈਸਟਇੰਡੀਜ਼ ਖਿਲਾਫ ਟਰੰਪ ਕਾਰਡ ਸਾਬਿਤ ਹੋ ਸਕਦਾ ਹੈ। ਅਸ਼ਵਿਨ ਦਾ ਵੈਸਟਇੰਡੀਜ਼ ਖਿਲਾਫ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਅਸ਼ਵਿਨ 11 ਟੈਸਟਾਂ ਵਿਚ ਵੈਸਟਇੰਡੀਜ਼ ਖਿਲਾਫ 552 ਦੌੜਾਂ ਬਣਾ ਚੁੱਕਾ ਹੈ।

ਦੋਵੇਂ ਟੀਮਾਂ—

ਭਾਰਤ : ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਰਿਸ਼ਭ ਪੰਤ, ਕੁਲਦੀਪ ਯਾਦਵ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹਾ।

Virat Kohliਵੈਸਟਇੰਡੀਜ਼: ਜੇਸਨ ਹੋਲਡਰ (ਕਪਤਾਨ), ਕ੍ਰੇਗ ਬ੍ਰੈਥਵੇਟ, ਡੈਰੇਨ ਬ੍ਰਾਵੋ, ਸ਼ਾਮਾਰ ਬਰੁੱਕਸ, ਜਾਨ ਕੈਂਪਬੇਲ, ਰੋਸਟਨ ਚੇਜ਼, ਰਕਹੀਮ ਕਾਰਨਵਾਲ, ਸ਼ੇਮ ਡੋਰਿਚ, ਸ਼ੇਨੋਨ ਗੈਬ੍ਰੀਅਲ, ਸ਼ਿਮਰੋਨ ਹੈਟਮਾਇਰ, ਸ਼ਾਈ ਹੋਪ, ਕੀਮੋ ਪਾਲ, ਕੇਮਾਰ ਰੋਚ।

-PTC News

Related Post