ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਉਡਾਈਆਂ ਧੱਜੀਆਂ , 24 ਘੰਟਿਆਂ 'ਚ 9 ਕਤਲ

By  Shanker Badra June 24th 2019 04:03 PM

ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਉਡਾਈਆਂ ਧੱਜੀਆਂ , 24 ਘੰਟਿਆਂ 'ਚ 9 ਕਤਲ:ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਓਥੇ ਇੱਕ ਤੋਂ ਬਾਅਦ ਇੱਕ ਕਰਕੇ 24 ਘੰਟਿਆਂ ਦੌਰਾਨ 9 ਕਤਲ ਹੋਏ ਹਨ।ਜਿਸ ਨਾਲ ਰਾਜਧਾਨੀ ਕੁਝ ਸਹਿਮ ਗਈ ਹੈ।ਇਨ੍ਹਾਂ ਕਾਤਲਾਂ ਤੋਂ ਬਾਅਦ ਦਿੱਲੀ ਪੁਲਿਸ ਤੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ,ਤਾਂ ਜੋ ਅੱਗੇ ਅਜਿਹੀਆਂ ਹੋਰ ਵਾਰਦਾਤਾਂ ਨਾਲ ਵਾਪਰ ਜਾਣ।

India Capital Delhi 9 murder in 24 hours ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਉਡਾਈਆਂ ਧੱਜੀਆਂ , 24 ਘੰਟਿਆਂ 'ਚ 9 ਕਤਲ

ਇਨ੍ਹਾਂ ਘਿਨਾਉਣੀਆਂ ਵਾਰਦਾਤਾਂ ਉੱਤੇ ਲਗਾਮ ਕੱਸਣ ਲਈ ਪੁਲਿਸ ਹੈਡਕੁਆਰਟਰਜ਼ ’ਚ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ।ਇਸ ਮੀਟਿੰਗ ’ਚ ਹਰ ਹਾਲਤ ਵਿੱਚ ਅਪਰਾਧ ਉੱਤੇ ਕਾਬੂ ਪਾਉਣ ਤੇ ਹਥਿਆਰਾਂ ਦੀ ਤਸਕਰੀ ਉੱਤੇ ਪਾਬੰਦੀ ਲਾਉਣ ਦੇ ਹਰ ਸੰਭਵ ਜਤਨ ਕਰਨ ’ਤੇ ਜ਼ੋਰ ਦਿੱਤਾ ਗਿਆ।

India Capital Delhi 9 murder in 24 hours ਦਿੱਲੀ ’ਚ ਬੇਖ਼ੌਫ਼ ਬਦਮਾਸ਼ਾਂ ਨੇ ਕਾਨੂੰਨ ਵਿਵਸਥਾ ਦੀਆਂ ਉਡਾਈਆਂ ਧੱਜੀਆਂ , 24 ਘੰਟਿਆਂ 'ਚ 9 ਕਤਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ

ਇਸ ਦੇ ਨਾਲ ਹੀ ਹਥਿਆਰਾਂ ਦੀ ਸਮੱਗਲਿੰਗ ਤੇ ਉਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਮੁਹਿੰਮ ਵਿੱਢਣ ਦੇ ਵੀ ਹੁਕਮ ਜਾਰੀ ਕੀਤੇ ਗਏ।ਇਸ ਤੋਂ ਇਲਾਵਾ ਪਿਛਲੇ ਪੰਦਰਵਾੜ੍ਹੇ ਦੌਰਾਨ ਵੀ ਦਿੱਲੀ ’ਚ ਵਾਪਰੀਆਂ ਗ਼ੈਰ-ਕਾਨੂੰਨੀ ਵਾਰਦਾਤਾਂ ਕਾਰਨ ਵੀ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗਸ਼ਤ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

-PTCNews

Related Post