ਭਾਰਤ ਨੇ ਵੈਸਟਇੰਡੀਜ਼ ਨੂੰ 2 ਵਿਕਟਾਂ ਨਾਲ ਦਿੱਤੀ ਮਾਤ

By  Pardeep Singh July 25th 2022 08:16 AM

ਨਵੀਂ ਦਿੱਲੀ: ਭਾਰਤੀ ਟੀਮ ਨੇ ਆਲ ਰਾਊਂਡਰ ਅਕਸ਼ਰ ਪਟੇਲ ਦੀਆਂ 35 ਗੇਂਦਾ ਵਿੱਚ 5 ਛੱਕੇ ਤੇ 3 ਚੌਕਿਆਂ ਨਾਲ 64 ਦੌੜਾਂ ਦੀ ਪਾਰੀ ਦੇ ਦਮ ਉੱਤੇ ਐਤਵਾਰ ਨੂੰ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਮੈਚ ਦੇ ਦੂਜੇ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਵਿੱਚ ਵੈਸਟਇੰਡੀਜ਼ ਨੂੰ 2 ਗੇਂਦਾ ਅਤੇ 2 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਬੜ੍ਹਤ ਹਾਸਲ ਕੀਤੀ ਹੈ। ਭਾਰਤ ਨੇ ਪਹਿਲੇ ਵਨਡੇ ਵਿੱਚ ਤਿੰਨ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਵੈਸਟਇੰਡੀਜ਼  ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸਲਾਮੀ ਬੱਲੇਬਾਜ਼ ਸ਼ਾਈ ਹੋਪ (115 ਦੌੜਾਂ) ਦੇ ਸ਼ਾਨਦਾਰ ਸੈਂਕੜੇ ਅਤੇ ਕਪਤਾਨ ਨਿਕੋਲਸ ਪੂਰਨ (74 ਦੌੜਾਂ) ਦੇ ਛੇ ਛੱਕਿਆਂ ਦੀ ਮਦਦ ਨਾਲ ਛੇ ਵਿਕਟਾਂ 'ਤੇ 311 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਨੇ ਸ਼੍ਰੇਅਸ ਅਈਅਰ (63 ਦੌੜਾਂ) ਅਤੇ ਸੰਜੂ ਸੈਮਸਨ (54 ਦੌੜਾਂ) ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਪਟੇਲ ਨੇ ਆਖਰਕਾਰ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਸ਼ੁਭਮਨ ਗਿੱਲ (43 ਦੌੜਾਂ, 49 ਗੇਂਦਾਂ, ਪੰਜ ਚੌਕੇ) ਵੀ ਥੋੜ੍ਹੀ ਦੇਰ ਬਾਅਦ ਪੈਵੇਲੀਅਨ ਪਹੁੰਚ ਗਏ। 16ਵੇਂ ਓਵਰ ਵਿੱਚ ਮੇਅਰਜ਼ ਦੀ ਸ਼ਾਰਟ ਗੇਂਦ ਜਲਦੀ ਖੇਡੀ ਗਈ ਅਤੇ ਉਸੇ ਗੇਂਦਬਾਜ਼ ਨੇ ਕੈਚ ਕਰ ਲਿਆ।  18ਵੇਂ ਓਵਰ 'ਚ ਸੂਰਿਆਕੁਮਾਰ ਨੂੰ ਬੋਲਡ ਕਰਕੇ ਭਾਰਤੀ ਟੀਮ ਨੂੰ 79 ਦੌੜਾਂ 'ਤੇ ਤੀਜਾ ਝਟਕਾ ਦਿੱਤਾ। ਸੈਮਸਨ ਨੇ ਆਉਂਦਿਆਂ ਹੀ ਫਾਈਨ ਲੈੱਗ 'ਤੇ ਚੌਕਾ ਲਗਾਇਆ। ਉਸ ਨੇ ਫਿਰ 20ਵੇਂ ਅਤੇ 24ਵੇਂ ਓਵਰ ਵਿੱਚ ਹੇਡਨ ਵਾਲਸ਼ ਦੇ ਕਵਰ ਅਤੇ ਲਾਂਗ ਆਫ 'ਤੇ ਛੇ ਛੱਕੇ ਜੜੇ।

ਇਹ ਵੀ ਪੜ੍ਹੋ:ਰਾਜਪੁਰਾ ਦੇ ਚਿਲਡਰਨ ਹੋਮ 'ਚ 4 ਬੱਚੇ ਪੌਜ਼ੀਟਿਵ

-PTC News

Related Post