Mon, Dec 22, 2025
Whatsapp

36 ਸਾਲਾਂ 'ਚ ਭਾਰਤ ਦੀ ਪਹਿਲੀ ਹਾਰ, ਨਿਊਜ਼ੀਲੈਂਡ ਨੇ ਬੈਂਗਲੁਰੂ 'ਚ ਰਚਿਆ ਇਤਿਹਾਸ; ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ

IND VS NZ: ਬੈਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ।

Reported by:  PTC News Desk  Edited by:  Amritpal Singh -- October 20th 2024 12:37 PM
36 ਸਾਲਾਂ 'ਚ ਭਾਰਤ ਦੀ ਪਹਿਲੀ ਹਾਰ, ਨਿਊਜ਼ੀਲੈਂਡ ਨੇ ਬੈਂਗਲੁਰੂ 'ਚ ਰਚਿਆ ਇਤਿਹਾਸ; ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ

36 ਸਾਲਾਂ 'ਚ ਭਾਰਤ ਦੀ ਪਹਿਲੀ ਹਾਰ, ਨਿਊਜ਼ੀਲੈਂਡ ਨੇ ਬੈਂਗਲੁਰੂ 'ਚ ਰਚਿਆ ਇਤਿਹਾਸ; ਪਹਿਲਾ ਟੈਸਟ 8 ਵਿਕਟਾਂ ਨਾਲ ਜਿੱਤਿਆ

IND VS NZ: ਬੈਂਗਲੁਰੂ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਦੇ ਪੰਜਵੇਂ ਦਿਨ ਕੀਵੀ ਟੀਮ ਨੂੰ ਜਿੱਤ ਲਈ 107 ਦੌੜਾਂ ਬਣਾਉਣੀਆਂ ਸਨ, ਜੋ ਮਹਿਮਾਨ ਟੀਮ ਨੇ 2 ਵਿਕਟਾਂ ਗੁਆ ਕੇ ਹਾਸਲ ਕਰ ਲਈਆਂ। ਆਖਰੀ ਦਿਨ ਰਚਿਨ ਰਵਿੰਦਰਾ ਅਤੇ ਵਿਲ ਯੰਗ ਵਿਚਾਲੇ 72 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਇੰਡੀਆ ਦੀ ਜਿੱਤ ਯਕੀਨੀ ਬਣਾਈ। ਮੈਚ ਦੇ ਪੰਜਵੇਂ ਦਿਨ ਭਾਰਤ ਲਈ ਇਕ ਵਿਕਟ ਲੈਣ ਵਾਲੇ ਇਕਲੌਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਨ, ਜਿਨ੍ਹਾਂ ਨੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਨਿਊਜ਼ੀਲੈਂਡ ਨੇ 36 ਸਾਲ ਬਾਅਦ ਭਾਰਤ 'ਚ ਟੈਸਟ ਮੈਚ ਜਿੱਤਿਆ ਹੈ।

ਬੈਂਗਲੁਰੂ ਟੈਸਟ ਦਾ ਪਹਿਲਾ ਦਿਨ ਮੀਂਹ ਕਾਰਨ ਧੋਤਾ ਗਿਆ, ਜਦੋਂ ਕਿ ਦੂਜੇ ਦਿਨ ਜਦੋਂ ਟਾਸ ਹੋਇਆ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਦਾ ਨਤੀਜਾ ਇਹ ਨਿਕਲਿਆ ਕਿ ਪੂਰੀ ਟੀਮ ਇੰਡੀਆ ਸਿਰਫ 46 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ਵਿੱਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 402 ਦੌੜਾਂ ਬਣਾਈਆਂ ਅਤੇ 356 ਦੌੜਾਂ ਦੀ ਵੱਡੀ ਬੜ੍ਹਤ ਲੈ ਲਈ। ਕੀਵੀ ਟੀਮ ਲਈ ਰਚਿਨ ਰਵਿੰਦਰਾ ਨੇ 134 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟਿਮ ਸਾਊਦੀ ਨੇ ਵੀ 65 ਦੌੜਾਂ ਦਾ ਅਹਿਮ ਯੋਗਦਾਨ ਪਾਇਆ।


ਭਾਰਤ ਦੀ ਜ਼ਬਰਦਸਤ ਵਾਪਸੀ

ਕਪਤਾਨ ਰੋਹਿਤ ਸ਼ਰਮਾ ਨੇ ਖੁਦ ਕਿਹਾ ਸੀ ਕਿ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨਾ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਖਰਾਬ ਫੈਸਲਿਆਂ 'ਚੋਂ ਇਕ ਸੀ। ਪਰ ਜਦੋਂ ਟੀਮ ਇੰਡੀਆ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਆਈ ਤਾਂ ਇਸ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ। ਦੂਜੀ ਪਾਰੀ 'ਚ ਭਾਵੇਂ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕ੍ਰਮਵਾਰ 52 ਅਤੇ 70 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਬਾਅਦ ਸਰਫਰਾਜ਼ ਖਾਨ ਅਤੇ ਰਿਸ਼ਭ ਪੰਤ ਨੇ ਕਮਾਨ ਸੰਭਾਲੀ, ਜਿਨ੍ਹਾਂ ਵਿਚਾਲੇ 177 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ। ਸਰਫਰਾਜ਼ ਨੇ 150 ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ ਦੀ ਪਾਰੀ 99 ਦੇ ਸਕੋਰ 'ਤੇ ਸਮਾਪਤ ਹੋ ਗਈ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਬੱਲੇਬਾਜ਼ੀ ਚੌਥੇ ਦਿਨ ਢਹਿ-ਢੇਰੀ ਹੋ ਗਈ ਅਤੇ ਪਾਰੀ 462 ਦੇ ਸਕੋਰ 'ਤੇ ਸਮਾਪਤ ਹੋਈ।

- PTC NEWS

Top News view more...

Latest News view more...

PTC NETWORK
PTC NETWORK