Mon, Dec 22, 2025
Whatsapp

India vs Australia :KL ਦੇ ਚੌਕੇ ਨੇ ਦਵਾਈ ਜਿੱਤ, ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ, ਆਸਟ੍ਰੇਲੀਆ ਨੂੰ ਹਰਾਇਆ

ਭਾਰਤ ਬਨਾਮ ਆਸਟਰੇਲੀਆ ਅੱਜ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਵਿਸ਼ਵ ਕੱਪ 2023 ਦਾ ਪੰਜਵਾਂ ਲੀਗ ਮੈਚ ਅੱਜ ਯਾਨੀ ਐਤਵਾਰ 8 ਅਕਤੂਬਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ।

Reported by:  PTC News Desk  Edited by:  Aarti -- October 08th 2023 11:00 PM -- Updated: October 08th 2023 09:55 PM
India vs Australia :KL ਦੇ ਚੌਕੇ ਨੇ ਦਵਾਈ ਜਿੱਤ, ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ, ਆਸਟ੍ਰੇਲੀਆ ਨੂੰ ਹਰਾਇਆ

India vs Australia :KL ਦੇ ਚੌਕੇ ਨੇ ਦਵਾਈ ਜਿੱਤ, ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ, ਆਸਟ੍ਰੇਲੀਆ ਨੂੰ ਹਰਾਇਆ

  • 09:55 PM, Oct 08 2023
    ਕੇਐੱਲ ਰਾਹੁਲ ਨੇ ਸ਼ਾਨਦਾਰ ਚੌਕੇ ਲਗਾ ਨਾਲ ਹੋਇਆ ਮੈਚ ਦਾ ਅੰਤ

    ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਵਿਚਾਲੇ 165 ਦੌੜਾਂ ਦੀ ਸਾਂਝੇਦਾਰੀ ਨੇ ਮੈਚ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਕੇਐੱਲ ਰਾਹੁਲ ਨੇ ਸ਼ਾਨਦਾਰ ਚੌਕੇ ਲਗਾ ਕੇ ਮੈਚ ਦਾ ਅੰਤ ਕੀਤਾ। ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ ਭਾਰਤ ਨੇ 1992 ਤੋਂ ਬਾਅਦ ਪਹਿਲੀ ਵਾਰ ਜਿੱਤ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ ਹੈ।

  • 09:52 PM, Oct 08 2023
    ਟੀਮ ਭਾਰਤ ਜਿੱਤ ਦੇ ਕਰੀਬ , 53 ਗੇਂਦਾਂ ਵਿੱਚ 5 ਦੌੜਾਂ ਦੀ ਹੈ ਲੋੜ

    ਭਾਰਤ ਨੂੰ 53 ਗੇਂਦਾਂ ਵਿੱਚ 5 ਦੌੜਾਂ ਦੀ ਲੋੜ ਹੈ

  • 09:39 PM, Oct 08 2023
    ਕੋਹਲੀ ਦਾ ਖੁੰਝ ਗਿਆ ਸੈਂਕੜਾ

    ਜੋਸ਼ ਹੇਜ਼ਲਵੁੱਡ ਨੇ ਆਸਟ੍ਰੇਲੀਆ ਨੂੰ ਵੱਡੀ ਸਫਲਤਾ ਦਿਵਾਈ ਹੈ ਪਰ ਉਹ ਇਹ ਵਿਕਟ ਹਾਸਲ ਕਰਨ 'ਚ ਕਾਫੀ ਦੇਰ ਕਰ ਚੁੱਕੇ ਸਨ। ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਉਸ ਦੇ ਸੈਂਕੜੇ ਤੋਂ ਪਹਿਲਾਂ ਹੀ ਰੁਕ ਗਈ। ਉਸ ਨੇ 116 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ।

  • 09:32 PM, Oct 08 2023
    ਭਾਰਤ ਨੇ 35 ਓਵਰਾਂ ਬਾਅਦ 151/3

    ਭਾਰਤੀ ਟੀਮ ਦੇ ਦੋ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਮੈਚ ਨੂੰ ਆਸਟਰੇਲੀਆ ਦੀ ਪਕੜ ਤੋਂ ਖੋਹ ਲਿਆ ਹੈ। 35 ਓਵਰਾਂ ਤੋਂ ਬਾਅਦ ਸਕੋਰ 3 ਵਿਕਟਾਂ 'ਤੇ 151 ਦੌੜਾਂ ਹੈ। ਭਾਰਤ ਨੂੰ 90 ਗੇਂਦਾਂ 'ਤੇ 49 ਦੌੜਾਂ ਦੀ ਲੋੜ ਹੈ।

  • 09:20 PM, Oct 08 2023
    32 ਓਵਰਾਂ ਤੋਂ ਬਾਅਦ ਸਕੋਰ 132/3

    ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੋਵਾਂ ਨੇ ਆਪੋ-ਆਪਣੇ ਅਰਧ ਸੈਂਕੜੇ ਪੂਰੇ ਕਰ ਲਏ ਹਨ ਅਤੇ ਹੁਣ ਸੈਂਕੜੇ ਵੱਲ ਵਧ ਰਹੇ ਹਨ। ਆਸਟਰੇਲੀਆ ਨੇ ਲਗਾਤਾਰ ਤਿੰਨ ਵਿਕਟਾਂ ਲੈ ਕੇ ਜੋ ਸ਼ੁਰੂਆਤੀ ਦਬਾਅ ਬਣਾਇਆ ਸੀ ਉਹ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। 32 ਓਵਰਾਂ ਤੋਂ ਬਾਅਦ ਸਕੋਰ 3 ਵਿਕਟਾਂ 'ਤੇ 132 ਦੌੜਾਂ ਹੈ।

  • 08:52 PM, Oct 08 2023
    ਭਾਰਤ 30 ਓਵਰਾਂ ਦੇ ਬਾਅਦ 120/3

    ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀ ਇਸ ਜੋੜੀ ਨੇ ਆਸਟ੍ਰੇਲੀਆ ਦਾ ਕਿਰਾਇਆ ਬਰਬਾਦ ਕਰ ਦਿੱਤਾ। ਭਾਰਤੀ ਟੀਮ ਨੇ ਸਿਰਫ਼ 2 ਦੌੜਾਂ 'ਤੇ ਹੀ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤ ਗਏ। ਇਨ੍ਹਾਂ ਦੋਵਾਂ ਨੇ 30 ਓਵਰਾਂ 'ਚ 3 ਵਿਕਟਾਂ 'ਤੇ ਭਾਰਤ ਦੇ ਸਕੋਰ ਨੂੰ 130 ਦੌੜਾਂ ਤੱਕ ਪਹੁੰਚਾਇਆ ਹੈ।

  • 08:48 PM, Oct 08 2023
    ਕੇਐਲ ਰਾਹੁਲ ਦਾ ਫਿਫਟੀ

    ਕੇਐੱਲ ਰਾਹੁਲ ਨੇ ਭਾਰਤੀ ਟੀਮ ਨੂੰ ਮੁਸੀਬਤ 'ਚੋਂ ਕੱਢਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਇਸ ਬੱਲੇਬਾਜ਼ ਨੇ 72 ਗੇਂਦਾਂ 'ਚ 5 ਚੌਕੇ ਲਗਾ ਕੇ ਆਪਣੀਆਂ ਪੰਜਾਹ ਦੌੜਾਂ ਪੂਰੀਆਂ ਕੀਤੀਆਂ। ਭਾਰਤੀ ਟੀਮ ਨੇ ਸਿਰਫ 2 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਕੇਐੱਲ ਰਾਹੁਲ ਨੇ ਵਿਰਾਟ ਕੋਹਲੀ ਦੇ ਨਾਲ ਸੈਂਕੜੇ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਚਾਇਆ।

  • 08:32 PM, Oct 08 2023
    ਕੋਹਲੀ ਦਾ ਅਰਧ ਸੈਂਕੜਾ, ਭਾਰਤ ਦਾ ਸਕੋਰ 100 ਤੋਂ ਪਾਰ

    ਵਿਰਾਟ ਕੋਹਲੀ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਮਜ਼ਬੂਤੀ ਨਾਲ ਖੜ੍ਹਾ ਹੈ। ਕੇਐਲ ਰਾਹੁਲ ਪੰਜਾਹ ਦੇ ਨੇੜੇ ਹਨ। ਭਾਰਤ ਨੇ 26ਵੇਂ ਓਵਰ ਵਿੱਚ ਆਪਣੀਆਂ 100 ਦੌੜਾਂ ਪੂਰੀਆਂ ਕਰ ਲਈਆਂ। ਟੀਮ ਇੰਡੀਆ ਦੀ ਖਰਾਬ ਸ਼ੁਰੂਆਤ ਦੇ ਬਾਵਜੂਦ ਕੋਹਲੀ ਅਤੇ ਰਾਹੁਲ ਨੇ ਟੀਮ ਇੰਡੀਆ ਨੂੰ ਮੈਚ 'ਚ ਵਾਪਸ ਲਿਆਂਦਾ ਹੈ। ਆਸਟਰੇਲੀਆ ਚੌਥੇ ਵਿਕਟ ਦੀ ਭਾਲ ਵਿੱਚ ਹੈ।

  • 08:21 PM, Oct 08 2023
    ਕੋਹਲੀ- ਰਾਹੁਲ ਨੇ ਸੰਭਾਲਿਆ ਚਾਰਜ, ਸਕੋਰ 100 ਦੇ ਨੇੜੇ

    ਸ਼ੁਰੂਆਤੀ ਝਟਕਿਆਂ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਭਾਰਤੀ ਪਾਰੀ ਨੂੰ ਸੰਭਾਲ ਲਿਆ। ਇਸ ਸਮੇਂ ਦੋਵੇਂ ਬੱਲੇਬਾਜ਼ ਸਮਝਦਾਰੀ ਨਾਲ ਬੱਲੇਬਾਜ਼ੀ ਕਰ ਰਹੇ ਹਨ। ਟੀਮ ਇੰਡੀਆ ਨੇ 21 ਓਵਰਾਂ 'ਚ 3 ਵਿਕਟਾਂ 'ਤੇ 82 ਦੌੜਾਂ ਬਣਾਈਆਂ ਹਨ।

  • 07:54 PM, Oct 08 2023
    IND vs AUS Live Update: ਭਾਰਤ ਦਾ ਸਕੋਰ 17 ਓਵਰਾਂ ਵਿੱਚ 3 ਵਿਕਟਾਂ 'ਤੇ 56 ਦੌੜਾਂ

    ਭਾਰਤ ਨੇ 17 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 56 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ 33 ਦੌੜਾਂ ਬਣਾ ਕੇ ਖੇਡ ਰਹੇ ਹਨ ਜਦਕਿ ਕੇਐੱਲ ਰਾਹੁਲ 20 ਦੌੜਾਂ ਬਣਾ ਕੇ ਉਸ ਦਾ ਸਾਥ ਦੇ ਰਹੇ ਹਨ। ਦੋਵਾਂ ਬੱਲੇਬਾਜ਼ਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ।

  • 07:26 PM, Oct 08 2023
    IND vs AUS Live Update: ਕੋਹਲੀ-ਰਾਹੁਲ ਡਟੇ ਰਹੇ, 11 ਓਵਰਾਂ ਵਿੱਚ ਸਕੋਰ 33/3

    ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਭਾਰਤੀ ਪਾਰੀ ਨੂੰ ਸੰਭਾਲਣ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਦੋਵਾਂ ਨੇ 11 ਓਵਰਾਂ 'ਚ 3 ਵਿਕਟਾਂ 'ਤੇ ਭਾਰਤ ਦੇ ਸਕੋਰ ਨੂੰ 33 ਦੌੜਾਂ ਤੱਕ ਪਹੁੰਚਾਇਆ ਹੈ। ਭਾਰਤ ਦੇ ਚੋਟੀ ਦੇ 3 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।

  • 07:04 PM, Oct 08 2023
    IND vs AUS Live Update: ਭਾਰਤ ਨੇ 5 ਓਵਰਾਂ 'ਚ 3 ਵਿਕਟਾਂ 'ਤੇ 12 ਦੌੜਾਂ ਬਣਾਈਆਂ

    ਭਾਰਤ ਨੇ ਪਹਿਲੇ 5 ਓਵਰਾਂ 'ਚ 3 ਵਿਕਟਾਂ 'ਤੇ 12 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਦੀ ਜੋੜੀ ਕ੍ਰੀਜ਼ 'ਤੇ ਮੌਜੂਦ ਹੈ।

  • 06:50 PM, Oct 08 2023
    IND vs AUS Live Update: ਸ਼੍ਰੇਅਸ ਅਈਅਰ ਵੀ ਆਊਟ, ਟੀਮ ਇੰਡੀਆ ਮੁਸੀਬਤ 'ਚ

    ਭਾਰਤ ਨੇ 2 ਦੌੜਾਂ ਦੇ ਕੁੱਲ ਸਕੋਰ 'ਤੇ ਆਪਣੀਆਂ ਤਿੰਨ ਵੱਡੀਆਂ ਵਿਕਟਾਂ ਗੁਆ ਦਿੱਤੀਆਂ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ ਹਨ। ਹੇਜ਼ਲਵੁੱਡ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਭਾਰਤ ਨੂੰ ਦੋ ਝਟਕੇ ਦਿੱਤੇ।

  • 06:49 PM, Oct 08 2023
    IND vs AUS Live Update: ਈਸ਼ਾਨ ਤੋਂ ਬਾਅਦ ਰੋਹਿਤ ਵੀ ਬਾਹਰ

    ਮਿਸ਼ੇਲ ਸਟਾਰਕ ਤੋਂ ਬਾਅਦ ਜੋਸ਼ ਹੇਜ਼ਲਵੁੱਡ ਨੇ ਵੀ ਰੋਹਿਤ ਸ਼ਰਮਾ ਨੂੰ ਆਪਣੇ ਪਹਿਲੇ ਹੀ ਓਵਰ ਵਿੱਚ ਆਊਟ ਕਰਕੇ ਭਾਰਤ ਨੂੰ ਵੱਡਾ ਝਟਕਾ ਦਿੱਤਾ। ਰੋਹਿਤ ਵੀ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਭਾਰਤ ਨੇ 2 ਦੇ ਸਕੋਰ 'ਤੇ 2 ਵਿਕਟਾਂ ਗੁਆ ਦਿੱਤੀਆਂ ਸਨ।

  • 06:39 PM, Oct 08 2023
    ਈਸ਼ਾਨ ਕਿਸ਼ਨ ਜ਼ੀਰੋ 'ਤੇ ਆਊਟ, ਭਾਰਤ ਦੀ ਖਰਾਬ ਸ਼ੁਰੂਆਤ

    ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਭਾਰਤ ਦੀ ਸ਼ੁਰੂਆਤ ਖਰਾਬ ਕਰ ਦਿੱਤੀ। ਸ਼ੁਭਮਨ ਗਿੱਲ ਦੀ ਥਾਂ 'ਤੇ ਖੇਡ ਰਹੇ ਇਸ਼ਾਨ ਕਿਸ਼ਨ ਨੂੰ ਓਵਰ ਦੀ ਚੌਥੀ ਗੇਂਦ 'ਤੇ ਸਟਾਰਕ ਨੇ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ। ਈਸ਼ਾਨ ਖਾਤਾ ਵੀ ਨਹੀਂ ਖੋਲ੍ਹ ਸਕਿਆ।

  • 06:38 PM, Oct 08 2023
    IND vs AUS Live Update: ਭਾਰਤ ਦੀ ਪਾਰੀ ਸ਼ੁਰੂ, ਕ੍ਰੀਜ਼ 'ਤੇ ਆਈ ਰੋਹਿਤ-ਈਸ਼ਾਨ ਦੀ ਜੋੜੀ

    ਭਾਰਤ ਲਈ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਪਾਰੀ ਦੀ ਸ਼ੁਰੂਆਤ ਕਰਨ ਆਏ ਹਨ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਸਟ੍ਰੇਲੀਆ ਲਈ ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਲਈ  ਤੈਆਰ 

  • 06:02 PM, Oct 08 2023
    IND vs AUS Live Update: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 200 ਦੌੜਾਂ ਦਾ ਟੀਚਾ

    ਭਾਰਤ ਵੱਲੋਂ ਦਮਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਟੀਮ ਇੰਡੀਆ ਲਈ ਜਡੇਜਾ ਨੇ 3, ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ। ਆਸਟ੍ਰੇਲੀਆ ਟੀਮ ਨੇ ਭਾਰਤ ਨੂੰ 200 ਦੌੜਾਂ ਦਾ ਟੀਚਾ ਦਿੱਤਾ ਹੈ।


  • 05:59 PM, Oct 08 2023
    IND vs AUS Live Update: ਆਸਟ੍ਰੇਲੀਆ ਨੂੰ 9ਵਾਂ ਝਟਕਾ

    ਆਸਟ੍ਰੇਲੀਆ ਨੂੰ 9ਵਾਂ ਝਟਕਾ ਲੱਗਾ ਹੈ। ਹਾਰਦਿਕ ਪੰਡਯਾ ਨੇ ਐਡਮ ਜ਼ਾਂਪਾ ਨੂੰ ਸਸਤੇ 'ਚ ਪੈਵੇਲੀਅਨ ਵਾਪਸ ਭੇਜ ਦਿੱਤਾ। ਕੰਗਾਰੂ ਟੀਮ ਦਾ ਸਕੋਰ 189/9 ਹੈ।

  • 05:47 PM, Oct 08 2023
    LIVE IND vs AUS Score: ਚਾਰ ਓਵਰ ਬਾਕੀ

    ਆਸਟ੍ਰੇਲੀਆ ਦੇ ਕੋਲ ਇਸ ਸਮੇਂ 175 ਦੌੜਾਂ ਦੇ ਚਾਰ ਓਵਰ ਬਾਕੀ ਹਨ। ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰ ਰਿਹਾ ਹੈ ਹੁਣ ਆਖਰੀ ਓਵਰ ਹੈ

  • 04:36 PM, Oct 08 2023

    ਆਸਟ੍ਰੇਲੀਆਈ ਓਪਨਰ ਬੱਲੇਬਾਜ਼ ਵਨਡੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਵਾਰਨਰ ਨੇ ਇਹ ਰਿਕਾਰਡ 19 ਪਾਰੀਆਂ 'ਚ ਹਾਸਲ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਅਤੇ ਏਬੀ ਡਿਵਿਲੀਅਰਸ (20 ਪਾਰੀਆਂ) ਦੇ ਨਾਂ ਸੀ।

  • 04:34 PM, Oct 08 2023
    ਰਵਿੰਦਰ ਜਡੇਜਾ ਨੇ ਮਾਰਨਸ ਲੈਬੁਸ਼ਗਨ ਨੂੰ ਵੀ ਕੀਤਾ ਆਊਟ

    ਸਟੀਵ ਸਮਿਥ ਤੋਂ ਬਾਅਦ ਰਵਿੰਦਰ ਜਡੇਜਾ ਨੇ ਮਾਰਨਸ ਲੈਬੁਸ਼ਗਨ ਨੂੰ ਵੀ ਆਊਟ ਕੀਤਾ ਹੈ। ਲਾਬੂਸ਼ੇਨ ਨੇ 41 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਉਨ੍ਹਾਂ ਦੇ ਬੱਲੇ ਤੋਂ ਸਿਰਫ਼ ਇੱਕ ਚੌਕਾ ਆਇਆ।

  • 04:13 PM, Oct 08 2023
    ਆਸਟ੍ਰੇਲੀਆ ਦੀ ਤੀਜੀ ਵਿਕਟ 110 ਦੌੜਾਂ ਦੇ ਸਕੋਰ 'ਤੇ ਡਿੱਗੀ

    ਆਸਟ੍ਰੇਲੀਆ ਦੀ ਤੀਜੀ ਵਿਕਟ 110 ਦੌੜਾਂ ਦੇ ਸਕੋਰ 'ਤੇ ਡਿੱਗੀ। ਰਵਿੰਦਰ ਜਡੇਜਾ ਨੇ ਸਟੀਵ ਸਮਿਥ ਨੂੰ ਕਲੀਨ ਬੋਲਡ ਕੀਤਾ। ਸਮਿਥ ਨੇ 71 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਉਹ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਹੁਣ ਗਲੇਨ ਮੈਕਸਵੈੱਲ ਮਾਰਨਸ ਲੈਬੂਸ਼ੇਨ ਦੇ ਨਾਲ ਕ੍ਰੀਜ਼ 'ਤੇ ਹਨ।

  • 03:47 PM, Oct 08 2023
    ਆਸਟਰੇਲੀਆ ਦਾ ਸਕੋਰ 20 ਓਵਰਾਂ ਵਿੱਚ 85/2 ਸਕੋਰ

    ਆਸਟ੍ਰੇਲੀਆ ਦੀ ਪਾਰੀ ਦੇ 20 ਓਵਰ ਖਤਮ ਹੋ ਚੁੱਕੇ ਹਨ। ਟੀਮ ਨੇ ਦੋ ਵਿਕਟਾਂ 'ਤੇ 85 ਦੌੜਾਂ ਬਣਾਈਆਂ ਹਨ। ਸਟੀਵ ਸਮਿਥ 36 ਅਤੇ ਮਾਰਨਸ ਲੈਬੁਸ਼ੇਨ ਅੱਠ ਦੌੜਾਂ ਬਣਾ ਕੇ ਨਾਬਾਦ ਹਨ।

  • 03:43 PM, Oct 08 2023
    ਆਸਟ੍ਰੇਲੀਆ ਨੇ ਕੀਤੀਆਂ 50 ਦੌੜਾਂ ਪੂਰੀਆਂ

    ਆਸਟ੍ਰੇਲੀਆ ਨੇ 50 ਰਨ ਪੂਰੇ ਕਰ ਲਏ ਹਨ। ਸਮਿਥ ਅਤੇ ਵਾਰਨਰ ਕ੍ਰੀਜ਼ ਹਲੇ ਵੀ ਖੇਡ ਰਹੇ ਹਨ। ਭਾਰਤ ਵਿਕੇਟ ਦੀ ਤਾਲਾਸ਼ 'ਚ ਹੈ। 

  • 02:58 PM, Oct 08 2023
    ਅੱਜ ਦੇ ਮੈਚ 'ਚ ਤੁਹਾਡੇ ਮੁਤਾਬਿਕ ਕੌਣ ਬਣ ਸਕਦਾ ਹੈ Game Changer ?


  • 02:37 PM, Oct 08 2023
    ਛੇ ਓਵਰਾਂ ਬਾਅਦ ਆਸਟਰੇਲੀਆ ਦਾ ਸਕੋਰ ਇੱਕ ਵਿਕਟ ’ਤੇ 16 ਦੌੜਾਂ

    ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਆਸਟ੍ਰੇਲੀਆਈ ਬੱਲੇਬਾਜ਼ਾਂ 'ਤੇ ਦਬਾਅ ਬਣਾਇਆ ਹੈ। ਮਿਸ਼ੇਲ ਮਾਰਸ਼ ਨੂੰ ਜ਼ੀਰੋ ਦੇ ਸਕੋਰ 'ਤੇ ਆਊਟ ਕਰਨ ਤੋਂ ਬਾਅਦ ਬੁਮਰਾਹ ਅਤੇ ਸਿਰਾਜ ਦੀ ਜੋੜੀ ਨੇ ਸਮਿਥ ਅਤੇ ਵਾਰਨਰ ਨੂੰ ਬੰਨ੍ਹ ਕੇ ਰੱਖਿਆ ਹੈ। ਛੇ ਓਵਰਾਂ ਬਾਅਦ ਆਸਟਰੇਲੀਆ ਦਾ ਸਕੋਰ ਇੱਕ ਵਿਕਟ ’ਤੇ 16 ਦੌੜਾਂ ਹੈ।

  • 02:27 PM, Oct 08 2023
    ਚਾਰ ਓਵਰਾਂ ਤੋਂ ਬਾਅਦ ਆਸਟਰੇਲੀਆ ਦਾ ਸਕੋਰ

    ਹੁਣ ਵਾਰਨਰ ਦੇ ਨਾਲ ਸਟੀਵ ਸਮਿਥ ਕ੍ਰੀਜ਼ 'ਤੇ ਹਨ। ਚਾਰ ਓਵਰਾਂ ਤੋਂ ਬਾਅਦ ਆਸਟਰੇਲੀਆ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 11 ਦੌੜਾਂ ਹੈ।

  • 02:19 PM, Oct 08 2023
    ਆਸਟ੍ਰੇਲੀਆਈ ਟੀਮ ਦੀ ਪਹਿਲੀ ਵਿਕਟ ਪੰਜ ਦੌੜਾਂ ਦੇ ਸਕੋਰ 'ਤੇ ਡਿੱਗੀ

    ਆਸਟ੍ਰੇਲੀਆਈ ਟੀਮ ਦੀ ਪਹਿਲੀ ਵਿਕਟ ਪੰਜ ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਜਸਪ੍ਰੀਤ ਬੁਮਰਾਹ ਨੇ ਮਿਸ਼ੇਲ ਮਾਰਸ਼ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ। ਮਾਰਸ਼ ਨੇ ਛੇ ਗੇਂਦਾਂ ਦਾ ਸਾਹਮਣਾ ਕੀਤਾ, ਪਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਹੁਣ ਵਾਰਨਰ ਦੇ ਨਾਲ ਸਟੀਵ ਸਮਿਥ ਕ੍ਰੀਜ਼ 'ਤੇ ਹਨ।

  • 02:15 PM, Oct 08 2023
    ਦੋਹਾਂ ਟੀਮਾਂ ’ਚ ਕਿਹੜੇ ਕਿਹੜੇ ਖੇਡ ਰਹੇ

    ਆਸਟਰੇਲੀਆ: ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲੈਬੂਸ਼ੇਨ, ਕੈਮਰਨ ਗ੍ਰੀਨ, ਐਲੇਕਸ ਕੈਰੀ (ਡਬਲਯੂ.ਕੇ.), ਗਲੇਨ ਮੈਕਸਵੈੱਲ, ਪੈਟ ਕਮਿੰਸ (ਸੀ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਐਡਮ ਜ਼ੈਂਪਾ।

    ਭਾਰਤ: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

  • 02:13 PM, Oct 08 2023
    ਆਸਟ੍ਰੇਲੀਆਈ ਟੀਮ ਨੇ ਬੱਲੇਬਾਜ਼ੀ ਕੀਤੀ ਸ਼ੁਰੂ

    ਆਸਟ੍ਰੇਲੀਆਈ ਟੀਮ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਪਾਰੀ ਦੀ ਸ਼ੁਰੂਆਤ ਕੀਤੀ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਸੁੱਟਿਆ। ਦੋ ਓਵਰਾਂ ਤੋਂ ਬਾਅਦ ਆਸਟਰੇਲੀਆ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ ਪੰਜ ਦੌੜਾਂ ਹਨ। 

  • 01:50 PM, Oct 08 2023
    ਦੋਹਾਂ ਟੀਮਾਂ ਵਿਚਾਲੇ ਫਸਵੀਂ ਟੱਕਰ ਹੋਣ ਦੀ ਉਮੀਦ

    ਦੱਸ ਦਈਏ ਕਿ ਦੋਹਾਂ ਟੀਮਾਂ ਵਿਚਾਲੇ ਫਸਵੀਂ ਟੱਕਰ ਹੋਣ ਦੀ ਉਮੀਦ ਹੈ। ਸ਼ੁਭਮਨ ਗਿੱਲ ਦੇ ਬਿਮਾਰ ਹੋਣ ਦੇ ਕਾਰਨ ਉਨ੍ਹਾਂ ਦੀ ਥਾਂ ਈਸ਼ਾਨ ਕਿਸ ਖੇਡਣਗੇ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਈਸ਼ਾਨ ਕਿਸ਼ਨ ਕਰਨਗੇ। 

India vs Australia Live Update: ਭਾਰਤ ਬਨਾਮ ਆਸਟਰੇਲੀਆ ਅੱਜ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਵਿਸ਼ਵ ਕੱਪ 2023 ਦਾ ਪੰਜਵਾਂ ਲੀਗ ਮੈਚ ਅੱਜ ਯਾਨੀ ਐਤਵਾਰ 8 ਅਕਤੂਬਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਦੋਵੇਂ ਟੀਮਾਂ ਹਾਲ ਹੀ 'ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਆਹਮੋ-ਸਾਹਮਣੇ ਹੋਈਆਂ ਸਨ ਅਤੇ ਭਾਰਤ ਨੇ ਉਸ ਸੀਰੀਜ਼ 'ਚ 2-1 ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ ਵਿਸ਼ਵ ਕੱਪ ਦੇ ਇਤਿਹਾਸ 'ਚ ਆਸਟ੍ਰੇਲੀਆ ਦਾ ਹਮੇਸ਼ਾ ਹੀ ਭਾਰਤ 'ਤੇ ਦਬਦਬਾ ਰਿਹਾ ਹੈ। ਆਸਟਰੇਲੀਆ ਨੇ ਪੰਜ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਂ ਕੀਤੀ ਹੈ ਜਦਕਿ ਭਾਰਤ ਨੇ ਦੋ ਵਾਰ ਖਿਤਾਬ ਜਿੱਤਿਆ ਹੈ।


ਇਹ ਵੀ ਪੜ੍ਹੋ: 19th Asian Games: ਏਸ਼ੀਅਨ ਖੇਡਾਂ ’ਚ ਟੀਮ ਇੰਡੀਆ ਨੇ ਪੂਰਾ ਕੀਤਾ ਮੈਡਲਾਂ ਦਾ ਸੈਂਕੜਾ, ਮਹਿਲਾ ਕਬੱਡੀ ਟੀਮ ਨੇ ਜਿੱਤ ਕੇ ਰਚਿਆ ਇਤਿਹਾਸ

- PTC NEWS

Top News view more...

Latest News view more...

PTC NETWORK
PTC NETWORK