"ਵਿਰਾਟ ਦੀ ਸੈਨਾ" ਨੇ ਰਚਿਆ ਇਤਿਹਾਸ, ਨਿਊਜ਼ੀਲੈਂਡ ਤੋਂ 5-0 ਨਾਲ ਜਿੱਤੀ T20 ਸੀਰੀਜ਼

By  Jashan A February 2nd 2020 04:36 PM -- Updated: February 2nd 2020 04:40 PM

India vs New Zealand: ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੀ ਧਰਤੀ 'ਤੇ ਅੱਜ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਖੇਡਿਆ ਗਿਆ, ਜਿਸ 'ਚ ਭਾਰਤੀ ਟੀਮ ਨੇ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਕੇ ਸੀਰੀਜ਼ 'ਤੇ 5-0 ਨਾਲ ਕਬਜ਼ਾ ਕਰ ਲਿਆ ਹੈ। ਜਿਸ ਦੌਰਾਨ ਭਾਰਤ ਨੇ ਪਹਿਲੀ ਵਾਰ ਨਿਊਜ਼ੀਲੈਂਡ 5-0 ਨਾਲ ਟੀ-20 ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 164 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ 'ਚ ਨਿਊਜ਼ੀਲੈਂਡ ਟੀਮ 20 ਓਵਰਾਂ 'ਚ 156 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਟੀ-20 ਸੀਰੀਜ਼ 5-0 ਨਾਲ ਆਪਣੇ ਨਾਂ ਕੀਤੀ।

https://twitter.com/BCCI/status/1223922922856816641?s=20

ਹਾਲਾਂਕਿ ਇਸ ਮੈਚ ਭਾਰਤੀ ਕਪਤਾਨ ਵਿਰਾਟ ਕੋਹਲੀ ਨਹੀਂ ਖੇਡ ਰਹੇ ਸਨ, ਪਰ ਫਿਰ ਵੀ ਭਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾ ਕੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ।

ਹੋਰ ਪੜ੍ਹੋ: ਜਦੋਂ ਹਰਮਨਪ੍ਰੀਤ ਨੇ ਇੱਕ ਹੱਥ ਨਾਲ ਫੜਿਆ ਕੈਚ, ਉੱਡੇ ਸਭ ਦੇ ਹੋਸ਼ (ਵੀਡੀਓ)

https://twitter.com/BCCI/status/1223914026372976641?s=20

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਚਾਰ ਮੈਚਾਂ 'ਚ ਵੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਭਾਰਤ ਦੀ ਝੋਲੀ 'ਚ ਜਿੱਤ ਪਾਈ। ਪਿਛਲੇ 2 ਮੁਕਾਬਲਿਆਂ ਦੀ ਗੱਲ ਕਰੀਏ ਤਾਂ ਦੋਹਾਂ ਮੁਕਾਬਲਿਆਂ ਦਾ ਨਤੀਜਾ ਸੁਪਰ ਓਵਰ 'ਚ ਦੇਖਣ ਨੂੰ ਮਿਲਿਆ, ਜਿਸ 'ਚ ਭਾਰਤੀ ਟੀਮ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ।

ਟੀਮਾਂ:

ਭਾਰਤ : ਲੋਕੇਸ਼ ਰਾਹੁਲ, ਸੰਜੂ ਸੈਮਸਨ, ਰੋਹਿਤ ਸ਼ਰਮਾ (ਕਪਤਾਨ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਮਨੀਸ਼ ਪਾਂਡੇ, ਵਾਸ਼ਿੰਗਟਨ ਸੁੰਦਰ, ਸ਼ਰਦੂਲ ਠਾਕੁਰ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ।

ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਟਿਮ ਸਿਫ਼ਰਟ, ਟਾਮ ਬਰੂਸ, ਰਾਸ ਟੇਲਰ, ਡੈਰਲ ਮਿਸ਼ੇਲ, ਮਿਸ਼ੇਲ ਸੈਂਟਨਰ, ਸਕਾਟ ਕੁਗਲੀਜੈਨ, ਟਿਮ ਸਾਊਥੀ (ਕਪਤਾਨ), ਇਸ਼ ਸੋਢੀ, ਹਮੀਸ਼ ਬੇਨੇਟ।

-PTC News

Related Post