104 ਵਰ੍ਹਿਆਂ ਦੀ ਬੇਬੇ ਮਾਨ ਕੌਰ ਨੂੰ ਅੰਤਰਰਾਸ਼ਟਰੀ ਔਰਤ ਦਿਵਸ 'ਤੇ ਰਾਸ਼ਟਰਪਤੀ ਵੱਲੋਂ ਕੀਤਾ ਜਾਵੇਗਾ ਸਨਮਾਨਿਤ

By  PTC NEWS March 5th 2020 03:41 PM

ਚੰਡੀਗੜ੍ਹ : ਦੁਨੀਆ ਭਰ 'ਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ ਪੰਜਾਬ ਦੀ 104 ਸਾਲਾ ਅਥਲੀਟ ਮਾਨ ਕੌਰ ਦੀ ਉਪਲਬਧੀਆਂ ਦੇ ਤਾਜ ਵਿਚ ਇਕ ਹੋਰ ਨਗ ਜੁੜ ਗਿਆ ਹੈ। ਬੇਬੇ ਮਾਨ ਕੌਰ ਨੂੰ 2 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਨਾਰੀ ਸ਼ਕਤੀ ਪੁਰਸਕਾਰ ਲਈ ਚੁਣਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮਾਨ ਕੌਰ ਨੂੰ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ ਵਿਖੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। 1 ਮਾਰਚ ਨੂੰ ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ 104 ਸਾਲ ਪੂਰੇ ਕੀਤੇ ਹਨ ਅਤੇ ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ।

Indian Athlete Man Kaur । Ram Nath Kovind । 104 Man Kaur । Punjab News

ਜਿਸ ਉਮਰ ‘ਚ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਸ ਉਮਰ ‘ਚ ਦੌੜਾਂ ‘ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ। ਮਾਨ ਕੌਰ ਦੇਸ਼ ਵਿਚ ਪਿੰਕਾਥਨ ਦੀ ਬ੍ਰਾਂਡ ਅੰਬੈਸਡਰ ਹੈ। ਉਸਦੇ ਪੁੱਤਰ ਗੁਰਦੇਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਬੀਜੀ ਦੇਸ਼ ਦੀ ਹਰ ਔਰਤ ਲਈ ਇਕ ਉਦਾਹਰਣ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਾਨ ਕੌਰ ਦੀ ਪ੍ਰਸ਼ੰਸਾ ਕੀਤੀ ਹੈ। ਮੋਦੀ ਨੇ ਹਾਕੀ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਦੇ ਮੌਕੇ 'ਫਿਟ ਇੰਡੀਆ ਮੂਵਮੈਂਟ' ਦੇ ਸਮੇਂ ਮਾਨ ਕੌਰ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਨ ਕੌਰ ਸਾਰਿਆਂ ਲਈ ਪ੍ਰੇਰਣਾ ਹੈ ,ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Related Post